ਸਿੱਖ ਯੂਥ ਆਫ ਪੰਜਾਬ ਦੇ ਨਵੇਂ ਜਥੇਬੰਦਕ ਢਾਂਚੇ ਦਾ ਗਠਨ

ਸਿੱਖ ਯੂਥ ਆਫ ਪੰਜਾਬ ਦੇ ਨਵੇਂ ਜਥੇਬੰਦਕ ਢਾਂਚੇ ਦਾ ਗਠਨ

ਮੋਗਾ/ਸਿੱਖ ਸਿਆਸਤ ਬਿਊਰੋ:
ਸਿੱਖ ਯੂਥ ਆਫ ਪੰਜਾਬ ਨੇ ਆਪਣੇ ਨਵੇਂ ਜਥੇਬੰਦਕ ਢਾਂਚੇ ਦਾ ਗਠਨ ਕਰਦਿਆਂ 15 ਮੈਂਬਰੀ ਪ੍ਰਬੰਧਕ ਕਮੇਟੀ ਅਤੇ 20 ਮੈਂਬਰੀ ਵਰਕਿੰਗ ਕਮੇਟੀ ਅਹੁਦੇਦਾਰਾਂ ਦਾ ਐਲਾਨ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਨਵਾਂ ਢਾਂਚਾ ਜਥੇਬੰਦੀ ਦੇ ਜ਼ਮੀਨੀ ਆਧਾਰ ਨੂੰ ਮਜ਼ਬੂਤ ਅਤੇ ਵਿਸ਼ਾਲ ਕਰਨ ਦਾ ਕਾਰਜ ਕਰੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਨੌਜਵਾਨਾਂ ਨੂੰ ਅਗਵਾਈ ਦੇ ਸਮਰੱਥ ਬਣਾਉਣ ਦਾ ਜੋ ਸੰਕਲਪ ਲਿਆ ਸੀ ਉਸ ਉੱਪਰ ਅੱਜ ਵੀ ਅਮਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਰਕਿੰਗ ਕਮੇਟੀ ਮੈਂਬਰ ਜਲਦ ਹੀ ਜਥੇਬੰਦੀ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਨਵੇਂ ਸਿਰੇ ਤੋਂ ਸੰਗਠਨ ਕਰਨਾ ਆਰੰਭ ਕਰਨਗੇ।
ਪਰਮਜੀਤ ਸਿੰਘ ਮੰਡ ਨੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਉੱਪਰ ਇੰਗਲੈਂਡ ਵਿੱਚ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਵਿਵਾਦਾਂ ਤੋਂ ਉੱਪਰ ਉੱਠ ਕੇ ਪੰਥਕ ਨਿਸ਼ਾਨੇ ਨੂੰ ਹਾਂਸਲ ਕਰਨ ਲਈ ਯਤਨਸ਼ੀਲ ਹੋਣ।
ਇਸ ਦੌਰਾਨ ਪਾਰਟੀ ਮੀਤ ਪ੍ਰਧਾਨ ਸੁਖਰਾਜ ਸਿੰਘ ਨਿਆਮੀਵਾਲ ਨੇ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਿਤਾਬ ਦੇ ਮਸਲੇ ਨੂੰ ਉੱਚਾ ਚੁੱਕ ਕੇ ਚੰਗਾ ਕੰਮ ਕੀਤਾ ਹੈ ਪਰ ਫਿਲਮ ”ਨਾਨਕ ਸ਼ਾਹ ਫਕੀਰ” ਬਾਰੇ ਧਾਰੀ ਗਈ ਚੁੱਪ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਹਨ । ਉਨ੍ਹਾਂ ਸਿੱਖ ਪੰਥ ਨੂੰ ਅਗਾਹ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਏ ਜਾ ਰਹੇ ਅਖੌਤੀ ਪੰਥਕ ਝਾਂਸੇ ਵਿੱਚ ਨਾ ਆਉਣ।
ਜਨਰਲ ਸਕੱਤਰ ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਤਾਬ ਤੇ ਲਾਈ ਗਈ ਆਰਜ਼ੀ ਪਾਬੰਦੀ ਸ਼ਾਹਕੋਟ ਜਿਮਨੀ ਚੋਣ ਨੂੰ ਲੰਘਾਉਣ ਲਈ ਖੇਡੀ ਗਈ ਇੱਕ ਚਾਲ ਹੈ ਅਤੇ ਜਿੰਨਾ ਚਿਰ ਤੱਕ ਇਸ ਕਿਤਾਬ ਦਾ ਕੋਈ ਪੱਕਾ ਹੱਲ ਨਹੀਂ ਹੋ ਜਾਂਦਾ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਅਹੁਦੇਦਾਰ ਅਤੇ ਪ੍ਰਬੰਧਕੀ ਕਮੇਟੀ ਵਿੱਚ ਪਰਮਜੀਤ ਸਿੰਘ ਮੰਡ ਪ੍ਰਧਾਨ, ਸੁਖਰਾਜ ਸਿੰਘ ਨਿਆਮੀਵਾਲਾ ਮੀਤ ਪ੍ਰਧਾਨ, ਅਰਸ਼ਦੀਪ ਸਿੰਘ ਬੁਲਾਰਾ, ਗੁਰਨਾਮ ਸਿੰਘ ਮੁਨਕਾਂ ਜਨਰਲ ਸਕੱਤਰ, ਸੁਖਜਿੰਦਰ ਸਿੰਘ ਟੇਰਕੇਆਣਾ ਜਥੇਬੰਦਕ ਸਕੱਤਰ, ਪ੍ਰਭਜੀਤ ਸਿੰਘ ਹਸਨਪੁਰ, ਗੁਰਿੰਦਰਜੀਤ ਸਿੰਘ ਸੁਲਤਾਨਵਿੰਡ,ਜਸਪ੍ਰੀਤ ਸਿੰਘ ਖੁੱਡਾ, ਜਸਪ੍ਰੀਤ ਸਿੰਘ ਟਾਂਡਾ,  ਰੋਬਨਜੀਤ ਸਿੰਘ ਖਾਲਿਸਤਾਨੀ, ਜੀਵਨਜੋਤ ਸਿੰਘ ਬਠਿੰਡਾ, ਸੰਦੀਪ ਸਿੰਘ ਗੋਰਾਇਆਂ, ਜਸਵਿੰਦਰ ਸਿੰਘ ਕਾਹਨੂੰਵਾਨ, ਮਨਜਿੰਦਰ ਸਿੰਘ ਡੇਰਾ ਬਾਬਾ ਨਾਨਕ ਅਤੇ ਗੁਰਿੰਦਰ ਸਿੰਘ ਕਰਤਾਰਪੁਰ ਸਾਮਿਲ ਹਨ। ਇਸੇ ਤਰ੍ਹਾਂ ਵਰਕਿੰਗ ਕਮੇਟੀ ਵਿੱਚ ਜਗਤਾਰ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਕਰਮਜੀਤ ਸਿੰਘ, ਦਲਜੀਤ ਸਿੰਘ ਬਾਜ਼, ਹਰਪ੍ਰੀਤ ਸਿੰਘ ਬਠਿੰਡਾ, ਸਤਨਾਮ ਸਿੰਘ ਗੋਰਾਇਆਂ, ਦਿਲਾਵਰ ਸਿੰਘ, ਏਕਮ ਸਿੰਘ, ਸਿਮਰਨਜੀਤ ਸਿੰਘ ਕਾਹਨੂੰਵਾਨ, ਇੰਰਦਜੀਤ ਸਿੰਘ ਕਿਸ਼ਨਕੋਟ, ਗੁਰਬਾਜ਼ ਸਿੰਘ, ਹਰਜੀਤ ਸਿੰਘ, ਸੁਖਜਿੰਦਰ ਸਿੰਘ ਰਈਆ, ਜਤਿੰਦਰ ਸਿੰਘ ਨਰੋਤਮਪੁਰ, ਜਗਦੀਪ ਸਿੰਘ ਜੱਗੀ, ਵਿੱਕੀ ਸਿੰਘ ਖੋਸਾ, ਸੁਖਚੈਨ ਸਿੰਘ ਨਿਆਮੀਵਾਲ, ਦਮਨਜੀਤ ਸਿੰਘ ਖੰਨਾ ਅਤੇ ਨਵਦੀਪ ਸਿੰਘ ਸਾਮਿਲ ਹਨ।