ਸੁਨੀਲ ਜਾਖੜ ਨੇ ਪੰਜਾਬੀ ‘ਚ ਸਹੁੰ ਚੁੱਕੀ

ਸੁਨੀਲ ਜਾਖੜ ਨੇ ਪੰਜਾਬੀ ‘ਚ ਸਹੁੰ ਚੁੱਕੀ

ਨਵੀਂ ਦਿੱਲੀ/ਬਿਊਰੋ ਨਿਊਜ਼:
ਗੁਰਦਾਸਪੁਰ ਜਿਮਨੀ ਚੋਣ ‘ਚ ਸੰਸਦ ਮੈਂਬਰ ਚੁਣੇ ਗਏ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਸ਼ੁਕਰਵਾਰ ਨੂੰ ਲੋਕ ਸਭਾ ‘ਚ ਪੰਜਾਬੀ ‘ਚ ਸਹੁੰ ਚੁੱਕੀ। ਵਰਨਣਯੋਗ ਹੈ ਕਿ ਭਾਜਪਾ ਦੇ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੀ ਮੌਤ ਕਾਰਨ ਖਾਲ੍ਹੀ ਹੋਈ ਗੁਰਦਾਸਪੁਰ ਪਾਰਲੀਮਾਨੀ ਸੀਟ ਦੀ ਜ਼ਿਮਨੀ ਚੋਣ ‘ਚ ਕਾਂਗਰਸ ਦੇ ਸੁਨੀਲ ਜਾਖ਼ੜ ਜੇਤੂ ਰਹੇ ਸਨ।