ਪ੍ਰੋਫੈਸਰ ਸੁਖਪ੍ਰੀਤ ਕੌਰ ਬਰਾੜ ਦੀ ਗੁੰਮਸ਼ੁਦਗੀ ਮਾਮਲੇ ਦੇ ਸ਼ੱਕੀ ਜਜਿੰਦਰ ਗੈਰੀ ਵੱਲੋਂ ਖ਼ੁਦਕੁਸ਼ੀ

ਪ੍ਰੋਫੈਸਰ ਸੁਖਪ੍ਰੀਤ ਕੌਰ ਬਰਾੜ ਦੀ ਗੁੰਮਸ਼ੁਦਗੀ ਮਾਮਲੇ ਦੇ ਸ਼ੱਕੀ ਜਜਿੰਦਰ ਗੈਰੀ ਵੱਲੋਂ ਖ਼ੁਦਕੁਸ਼ੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਸੁਖਪ੍ਰੀਤ ਕੌਰ ਬਰਾੜ ਦੇ ਲਾਪਤਾ ਹੋਣ ਦਾ ਮਾਮਲਾ ਹੋਰ ਉਲਝ ਗਿਆ ਹੈ, ਕਿਉਂਕਿ ਸੁਖਪ੍ਰੀਤ ਨੂੰ ਅਗਵਾ ਕਰਨ ਵਾਲੇ ਮਸ਼ਕੂਕਾਂ ਦੀ ਸੂਚੀ ਵਿੱਚ ਸ਼ਾਮਲ ਜਜਿੰਦਰ ਸਿੰਘ ਉਰਫ਼ ਗੈਰੀ ਨੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਮਹਾਰਾਸ਼ਟਰ ਦੇ ਇੱਕ ਹੋਟਲ ਦੇ ਕਮਰੇ ਵਿਚੋਂ ਮਿਲੀ ਹੈ। ਪੁਲੀਸ ਵੱਲੋਂ ਤਿਆਰ ਮਸ਼ਕੂਕਾਂ ਦੀ ਸੂਚੀ ਵਿੱਚ ਗੈਰੀ ਦਾ ਨਾਂ ਸਭ ਤੋਂ ਉਪਰ ਸੀ। ਉਸ ਦੀ ਕਾਰ ਹੋਟਲ ਤੋਂ 3 ਕਿਲੋਮੀਟਰ ਦੂਰ ਸੁੰਨਸਾਨ ਇਲਾਕੇ ਵਿੱਚੋਂ ਮਿਲੀ ਹੈ।
ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਸੁਖਪ੍ਰੀਤ ਕੌਰ 11 ਸਤੰਬਰ ਤੋਂ ਲਾਪਤਾ ਹੈ। ਪੁਲੀਸ ਨੂੰ ਸੁਖਪ੍ਰੀਤ ਦੇ ਕਮਰੇ ਵਿੱਚੋਂ ਇੱਕ ਪੱਤਰ ਬਰਾਮਦ ਹੋਇਆ ਸੀ, ਜਿਸ ਵਿੱਚ ਉਸ ਨੇ ਜਜਿੰਦਰ ਸਿੰਘ ਉਰਫ਼ ਗੈਰੀ ਦਾ ਜ਼ਿਕਰ ਕੀਤਾ ਸੀ। ਉਸ ਨੇ ਲਿਖਿਆ ਸੀ ਕਿ ਉਹ ਆਪਣੀ ਉਧਾਰ ਦਿੱਤੀ ਰਕਮ ਵਾਪਸ ਲੈਣ ਲਈ ਗੈਰੀ ਨੂੰ ਮਿਲਣ ਜਾ ਰਹੀ ਹੈ ਤੇ ਕਿਸੇ ਵੀ ਅਣਹੋਣੀ ਲਈ ਗੈਰੀ ਜ਼ਿੰਮੇਵਾਰ ਹੋਵੇਗਾ। ਸੁਖਪ੍ਰੀਤ ਦੇ।ਰਾ ਸੁਖਦੀਪ ਸਿੰਘ ਵੱਲੋਂ ਪੁਲੀਸ ‘ਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਏ ਜਾ ਰਹੇ ਹਨ। ਉਸ ਨੇ ਕਿਹਾ ਕਿ ਜਦੋਂ ਪੁਲੀਸ ਨੂੰ ਗੈਰੀ ਬਾਰੇ ਜਾਣਕਾਰੀ ਮਿਲ ਗਈ ਸੀ ਤਾਂ ਉਹ ਰੋਪੜ, ਚੰਡੀਗੜ੍ਹ, ਦਿੱਲੀ, ਜੈਪੁਰ ਲੰਘਦਾ ਹੋਇਆ ਮਹਾਰਾਸ਼ਟਰ ਤੱਕ ਕਿਵੇਂ ਪੁੱਜ ਗਿਆ। ਉਧਰ, ਪੁਲੀਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਸੂਚਨਾ ਮਿਲਣ ਵਾਲੇ ਦਿਨ ਤੋਂ ਹੀ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪਰਿਵਾਰ ਵੱਲੋਂ ਅਗਵਾ ਹੋਣ ਦੀ ਸੂਚਨਾ 14 ਸਤੰਬਰ ਨੂੰ ਦਿੱਤੀ ਗਈ ਸੀ, ਜਦੋਂਕਿ ਉਹ 11 ਸਤੰਬਰ ਤੋਂ ਲਾਪਤਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੁਖਪ੍ਰੀਤ ਨੂੰ ਆਖਰੀ ਵਾਰ ਸੁਭਾਨਪੁਰ ਦੇ ਹੋਟਲ ਵਿੱਚ ਗੈਰੀ ਨਾਲ ਦੇਖਿਆ ਗਿਆ ਸੀ ਤੇ ਉਸ ਤੋਂ ਬਾਅਦ ਉਹ।ੇਤਭਰੀ ਹਾਲਤ ਵਿੱਚ ਲਾਪਤਾ ਹੈ।
ਉਧਰ, ਗੈਰੀ ਦੇ ਪਿਤਾ ਬਲਦੇਵ ਸਿੰਘ ਨੇ ਆਖਿਆ ਕਿ ਗੈਰੀ ਨੇ ਦੱਸਿਆ ਸੀ ਕਿ ਸੁਖਪ੍ਰੀਤ ਨੇ ਉਸ ਨੂੰ ਅੰਮ੍ਰਿਤਸਰ ਬੁਲਾਇਆ ਹੈ ਤੇ ਉਹ ਛੇਤੀ ਹੀ ਪਰਤ ਆਵੇਗਾ। 12 ਸਤੰਬਰ ਨੂੰ ਉਸ ਨਾਲ ਫੋਨ ‘ਤੇ ਗੱਲ ਹੋਈ ਸੀ ਅਤੇ ਉਸ ਨੇ ਆਖਿਆ ਸੀ ਕਿ ਉਹ ਵਾਪਸ ਆ ਰਿਹਾ ਹੈ, ਪਰ ਮਗਰੋਂ ਉਸ ਦਾ ਫੋਨ ਬੰਦ ਹੋ ਗਿਆ।