ਮਾਨਸਾ ਪੁੱਜੇ ਕੈਪਟਨ-ਚਿੱਟੀ ਮੱਖੀ ਤੇ ਭੂਰੀ ਜੂੰ ਦੇ ਹਮਲੇ ਨਾਲ ਖਰਾਬ ਫ਼ਸਲ ਦਾ ਜਾਇਜ਼ਾ ਲਿਆ

ਮਾਨਸਾ ਪੁੱਜੇ ਕੈਪਟਨ-ਚਿੱਟੀ ਮੱਖੀ ਤੇ ਭੂਰੀ ਜੂੰ ਦੇ ਹਮਲੇ ਨਾਲ ਖਰਾਬ ਫ਼ਸਲ ਦਾ ਜਾਇਜ਼ਾ ਲਿਆ

ਕਿਸਾਨਾਂ ਨੇ ਮੁਆਵਜ਼ਾ ਮੰਗਿਆ ਤਾਂ ਕੈਪਟਨ ਨੇ ਕੀਤਾ ਇਨਕਾਰ,
ਕਿਹਾ-ਇਕ ਫ਼ੀਸਦੀ ਹੀ ਖ਼ਰਾਬ ਹੈ ਫ਼ਸਲ
‘ਮਾਮੂਲੀ ਨੁਕਸਾਨ ਨੂੰ ਮੀਡੀਆ ਨੇ ਵਧਾ-ਚੜ•ਾ ਕੇ ਪੇਸ਼ ਕੀਤਾ, ਕਿਸਾਨਾਂ ਨੇ ਦੂਸਰੇ ਸੂਬਿਆਂ ਤੋਂ ਗੈਰ ਪ੍ਰਮਾਣਤ ਬੀਜ ਲਿਆ ਕੇ ਬੀਜੇ, ਇਸ ਲਈ ਆਈ ਸਮੱਸਿਆ’
ਮਾਨਸਾ/ਬਿਊਰੋ ਨਿਊਜ਼ :
ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਾਨਸਾ ਜ਼ਿਲ•ੇ ਦਾ ਦੌਰਾ ਕਿਸਾਨਾਂ ਲਈ ਕੋਈ ਰਾਹਤ ਨਹੀਂ ਲੈ ਕੇ ਆਇਆ। ਚਿੱਟੀ ਮੱਖੀ ਤੇ ਭੂਰੀ ਜੂੰ ਦੇ ਹਮਲੇ ਨਾਲ ਖ਼ਰਾਬ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਮੁੱਖ ਮੰਤਰੀ ਨੇ ਮੁਆਵਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ•ਾਂ ਕਿਹਾ, ‘ਖਰਾਬ ਹੋਈ ਫ਼ਸਲ ਨੂੰ ਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੁਦ ਦੇਖਣਗੇ।’ ਉਨ•ਾਂ ਕਿਹਾ, ‘ਕਿਸਾਨ ਆਪਣੀ ਫਸਲ ਨੂੰ ਨਸ਼ਟ ਨਾ ਕਰਨ।’ ਮੁੱਖ ਮੰਤਰੀ ਮਾ3ਨਸਾ ਜ਼ਿਲ•ੇ ਦੇ ਦੋ ਪਿੰਡਾਂ ਖਿਆਲਾ ਕਲਾਂ ਤੇ ਸਾਹਨੇਵਾਲੀ ਵਿਚ ਬਰਬਾਦ ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ ਸਨ। ਉਨ•ਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ।
ਪਿੰਡ ਖਿਆਲਾ ਕਲਾਂ ਵਿਚ ਕੈਪਟਨ ਕਿਸਾਨ ਮਲਕੀਤ ਸਿੰਘ ਦੇ ਖੇਤ ਵਿਚ ਪਹੁੰਚੇ ਤਾਂ ਉਸ ਨੇ ਮੁੱਖ ਮੰਤਰੀ ਨੂੰ ਬੀਜ, ਕੀਟਨਾਸ਼ਕ ਦਵਾਈਆਂ ਦੇ ਬਿਲ ਦਿਖਾਉਂਦੇ ਹੋਏ ਬਰਬਾਦ ਫ਼ਸਲ ਦਾ 40 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਮੰਗਿਆ। ਕੈਪਟਨ ਨੇ ਕਿਹਾ, ਨੂੰਨਰਮੇ ਦੀ ਫ਼ਸਲ ‘ਤੇ ਹਮਲਾ ਇਕ ਪ੍ਰਤੀਸ਼ਤ ਹੀ ਹੈ। ਆਪਣੀ ਫ਼ਸਲ ਨੂੰ ਨਸ਼ਟ ਨਾ ਕਰੋ ਤੇ ਖੇਤੀਬਾੜੀ ਵਿਭਾਗ ਉਸ ਦੀ ਫ਼ਸਲ ‘ਤੇ ਹੋਏ ਹਮਲੇ ਨੂੰ ਕੰਟਰੋਲ ਕਰਕੇ ਪੂਰਾ ਝਾੜ ਦਿਵਾਏਗੀ। ਉਨ•ਾਂ ਕਿਹਾ ਕਿ ਨਰਮੇ ਦੀ ਫ਼ਸਲ ‘ਤੇ ਹੋਏ ਮਾਮਲੂ ਨੁਕਸਾਨ ਨੂੰ ਮੀਡੀਆ ਵਲੋਂ ਵਧਾ ਚੜ•ਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਕੈਪਟਨ ਨੇ ਕਿਹਾ, ‘ਗੈਰ ਪ੍ਰਮਾਣਤ ਕਿਸਮਾਂ ਦੀ ਬੀਜ ਕਿਸਾਨਾਂ ਵਲੋਂ ਆਪਣੇ ਪੱਧਰ ‘ਤੇ ਗੁਜਰਾਤ ਤੇ ਹੋਰਨਾਂ ਸੂਬਿਆਂ ਤੋਂ ਲਿਆ ਕੇ ਬਿਜਾਈ ਕਰ ਲੈਣ ਦੇ ਚਲਦਿਆਂ ਅਜਿਹੀ ਸਮੱਸਿਆ ਸਾਹਮਣੇ ਆਉਂਦੀ ਹੈ। ਕਿਸਾਨ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ 4 ਏਕੜ ਜ਼ਮੀਨ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ‘ਤੇ ਲਈ ਹੈ। ਜਿਸ ‘ਤੇ ਨਰਮੇ ਦੀ ਫ਼ਸਲ ਬਿਜਾਈ ਕਰਨ ਵਿਚ ਉਸ ਦਾ ਪ੍ਰਤੀ ਏਕੜ 15 ਹਜ਼ਾਰ ਰੁਪਏ ਦਾ ਖ਼ਰਚ ਹੋਏ ਹਨ। ਮੱਛਰ ਵਲੋਂ ਬਰਬਾਦ ਕਰ ਦੇਣ ਦੇ ਚਲਦਿਆਂ ਉਸ ਨੂੰ ਵੀ ਆਪਣੀ ਫ਼ਸਲ ਨਸ਼ਟ ਕਰਨੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਖਿਆਲਾ ਕਲਾਂ ਦੇ 700 ਏਕੜ ਰਕਬੇ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਜਿਸ ਵਿਚ 50 ਤੋਂ 60 ਫ਼ੀਸਦੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ।
ਕਿਸਾਨ ਨੇਤਾ ਬੋਲੇ-ਜੇ ਕੁਝ ਦੇਣਾ ਨਹੀਂ ਸੀ ਤਾਂ ਕਿਉਂ ਆਏ :
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਿਰ ਦੇ ਨੇਤਾ ਲਾਭ ਸਿੰਘ ਤੇ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਰਬਾਦ ਹੋਈ ਫ਼ਸਲ ਨੂੰ ਲੈ ਕੇ ਮੁਆਵਜ਼ੇ ਦਾ ਕੋਈ ਐਲਾਨ ਨਹੀਂ ਕਰਨਾ ਸੀ, ਤਾਂ ਕਿਸਾਨਾਂ ਕੋਲ ਜਾ ਕੇ ਅਜਿਹੀ ਵਾਹਵਾਹ ਲੁੱਟਣ ਦਾ ਕੋਈ ਮਤਲਬ ਨਹੀਂ ਹੈ।
ਸਾਹਨੇਵਾਲੀ ‘ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤਾਂ ਕੈਪਟਨ ਫ਼ਸਲ ਦੇਖਣ ਪਹੁੰਚੇ :
ਪਿੰਡ ਸਾਹਨੇਵਾਲੀ ਵਿਚ ਪੀੜਤ ਕਿਸਾਨਾਂ ਨੂੰ ਕੈਪਟਨ ਨੂੰ ਨਾ ਮਿਲਣ ਦੇਣ ‘ਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਵਿਰੋਧ ਕਰ ਰਹੇ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਫ਼ਸਲ ਦਾ ਜਾਇਜ਼ਾ ਲਿਆ। ਇਥੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਕਿਸਾਨਾਂ ਪ੍ਰਤੀ ਲਾਪ੍ਰਵਾਹੀ ਬਾਰੇ ਉਨ•ਾਂ ਨੂੰ ਜਾਣੂ ਕਰਵਾਉਂਦਿਆਂ ਉਨ•ਾਂ ਖ਼ਿਲਾਫ਼ ਕਾਰਵਾਈ ਦੀ ਮੰਗ ਰੱਖੀ।