ਦਿੱਲੀ ਬਾਰ ਕੌਂਸਲ ਨੇ ਫੂਲਕਾ ਨੂੰ ਸਿੱਖ ਕਤਲੇਆਮ ਕੇਸ ਲੜਨ ਦੀ ਨਾ ਦਿੱਤੀ ਇਜਾਜ਼ਤ

ਦਿੱਲੀ ਬਾਰ ਕੌਂਸਲ ਨੇ ਫੂਲਕਾ ਨੂੰ ਸਿੱਖ ਕਤਲੇਆਮ ਕੇਸ ਲੜਨ ਦੀ ਨਾ ਦਿੱਤੀ ਇਜਾਜ਼ਤ

ਚੰਡੀਗੜ੍ਹ/ਬਿਊਰੋ ਨਿਊਜ਼ :
ਸਿੱਖ ਕਤਲੇਆਮ ਦੇ ਪੀੜਤਾਂ ਦਾ ਕੇਸ ਮੁਫ਼ਤ ਵਿਚ ਲੜ ਕੇ ਆਪਣਾ ਸਿਆਸੀ ਕੈਰੀਅਰ ਬਣਾਉਣ ਵਾਲੇ ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਐਚ ਐਸ ਫੂਲਕਾ ਹੁਣ ਉਨ੍ਹਾਂ ਦੇ ਕੇਸ ਦੀ ਨੁਮਾਇੰਦਗੀ ਨਹੀਂ ਕਰ ਸਕਣਗੇ। ਜੇਕਰ ਸ੍ਰੀ ਫੂਲਕਾ ਨੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨੇ ਹਨ ਤਾਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਕੈਬਨਿਟ ਮੰਤਰੀ ਦੇ ਦਰਜੇ ਨੂੰ ਛੱਡਣਾ ਪਏਗਾ। ਦਿੱਲੀ ਬਾਰ ਕੌਂਸਿਲ ਨੇ ਉਨ੍ਹਾਂ ਨੂੰ ਕੇਸ ਲੜਨ ਦੀ ਇਜਾਜ਼ਤ  ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹ ਲਾਭ ਦੇ ਅਹੁਦੇ ‘ਤੇ ਤਾਇਨਾਤ ਹਨ।