ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਸ਼ਰਮੀਲਾ ਇਰੋਮ ਦੀ ਪਾਰਟੀ ਨੂੰ ਫੰਡ

ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਸ਼ਰਮੀਲਾ ਇਰੋਮ ਦੀ ਪਾਰਟੀ ਨੂੰ ਫੰਡ

ਚੰਡੀਗੜ੍ਹ/ਬਿਊਰੋ ਨਿਊਜ਼ :
ਮਨੀਪੁਰ ਦੀਆਂ ਚੋਣਾਂ ਲੜ ਰਹੀ ਸ਼ਰਮੀਲਾ ਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 50 ਹਜ਼ਾਰ ਰੁਪਏ ਦੀ ਮਦਦ ਦਿੱਤੀ ਗਈ ਜਦਕਿ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮੈਂਬਰ ਨੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਮਦਦ ਵਜੋਂ ਦਿੱਤੀ ਹੈ।
ਭਗਵੰਤ ਮਾਨ ਨੇ ਟਵੀਟ ਕੀਤਾ, ‘ਸੰਸਦ ਦਾ ਮੈਂਬਰ ਹੋਣ ਦੇ ਨਾਤੇ ਮੈਂ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਇਰੋਮ ਸ਼ਰਮੀਲਾ ਨੂੰ ਦਿੰਦਾ ਹਾਂ ਜੋ ਮਨੀਪੁਰ ਵਿੱਚ ਭ੍ਰਿਸ਼ਟ ਸਿਸਟਮ ਖ਼ਿਲਾਫ਼ ਤੇ ਨਿਆਂ ਲਈ ਲੜ ਰਹੀ ਹੈ।’ ਇਸ ਦੇ ਜਵਾਬ ਵਿੱਚ ਸ਼ਰਮੀਲਾ ਦੀ ਪੀਆਰਜੇਏ ਪਾਰਟੀ ਨੇ ਭਗਵੰਤ ਮਾਨ ਧੰਨਵਾਦ ਕਰਦਿਆਂ ਟਵੀਟ ਕੀਤਾ ਕਿ ਉਨ੍ਹਾਂ ਦੀ ਹਮਾਇਤ ਤੇ ਪਾਰਟੀ ‘ਤੇ ਭਰੋਸਾ ਕਰਨ ਲਈ ਸ਼ੁਕਰੀਆ। ਉਹ ਮਨੀਪੁਰ ਵਿੱਚ ਤਬਦੀਲੀ ਲੈ ਕੇ ਆਉਣਗੇ। ਅਮਲੇ ਤੇ ਫੰਡਾਂ ਦੀ ਘਾਟ ਕਾਰਨ ਸ਼ਰਮੀਲਾ ਦੀ ਪਾਰਟੀ ਨੇ ਲੋਕਾਂ ਤੱਕ ਪਹੁੰਚ ਕਰਨ ਤੇ ਫੰਡ ਜੁਟਾਉਣ ਲਈ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ।