‘ਦਿ ਸ਼ੇਪ ਆਫ਼ ਵਾਟਰ’ ਨੂੰ 90ਵੇਂ ਆਸਕਰ ਪੁਰਸਕਾਰਾਂ ‘ਚ ਬੇਹਤਰੀਨ ਫਿਲਮ ਹੋਣ ਦਾ ਇਨਾਮ ਮਿਲਿਆ

‘ਦਿ ਸ਼ੇਪ ਆਫ਼ ਵਾਟਰ’ ਨੂੰ 90ਵੇਂ ਆਸਕਰ ਪੁਰਸਕਾਰਾਂ ‘ਚ ਬੇਹਤਰੀਨ ਫਿਲਮ ਹੋਣ ਦਾ ਇਨਾਮ ਮਿਲਿਆ
ਆਸਕਰ ਐਵਾਰਡ ਜੇਤੂ ਸਿਤਾਰੇ ਆਪੋ ਆਪਣੀਆਂ ਟਰਾਫੀਆਂ ਨਾਲ ਮੁਸਕਰਾਹਟਾਂ ਬਿਖੇਰਦੇ ਹੋਏ।

ਲਾਸ ਏਂਜਲਸ/ਬਿਊਰੋ ਨਿਊਜ਼:
ਇਥੇ 90ਵੇਂ ਆਸਕਰ ਪੁਰਸਕਾਰਾਂ ਦੇ ਐਲਾਨ ਮੌਕੇ ਫਿਲਮ  2018 ਆਸਕਰ ਵਿੱਚ ‘ਦਿ ਸ਼ੇਪ ਆਫ਼ ਵਾਟਰ’ ਨੂੰ ਸਰਵੋਤਮ ਪੁਰਸਕਾਰ ਮਿਲਿਆ। ਫਿਲਮ ਨੇ ਗਿਲਿਯੇਰਮੋ ਦੇਲ ਤੋਰੋ ਨੂੰ ਉਸ ਦਾ ਪਹਿਲਾ ਆਸਕਰ ਜਿੱਤਣ ਦਾ ਮੌਕਾ ਵੀ ਦਿੱਤਾ। ਗਿਲਿਯੇਰਮੋ ਦੇਲ ਤੋਰੋ ਨੂੰ  ਸਰਵੋਤਮ ਨਿਰਦੇਸ਼ਕ ਦਾ ਇਨਾਮ ਮਿਲਿਆ ਹੈ। ਪਿਛਲੇ ਪੰਜ ਸਾਲ ਵਿੱਚ ਕਿਸੇ ਮੈਕਸੀਕੋ ਵਾਸੀ ਨੂੰ ਚੌਥਾ ਆਸਕਰ ਮਿਲਿਆ ਹੈ।
ਅਦਾਕਾਰ ਗੈਰੀ ਓਲਡਮੈਨ ਨੂੰ ‘ਡਾਰਕੇਸਟ ਆਵਰ’ ਵਿੱਚ ਸਾਬਕਾ ਬਿ?ਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਭੂਮਿਕਾ ਲਈ ਸਰਵੋਤਮ ਅਦਾਕਾਰ ਦਾ ਇਨਾਮ ਮਿਲਿਆ। ਇਸੇ ਤਰ੍ਹਾਂ ‘ਥ੍ਰੀ ਬਿਲਬੋਰਡਜ਼ ਆਊਟਸਾਈਡ ਐਬਿੰਗ ਮਿਸੌਰੀ’ ਲਈ ਫਰੈਸਜ਼ ਮੈਕਡੌਰਮੈਂਡ ਨੂੰ ਸਰਵੋਤਮ ਅਦਾਕਾਰਾ ਵਜੋਂ ਆਸਕਰ ਮਿਲਿਆ। ਇਹ 60 ਸਾਲਾ ਅਦਾਕਾਰਾ ਦਾ ਦੂਜਾ ਆਸਕਰ ਹੈ।
ਅਦਾਕਾਰ ਸੈਮ ਰਾਕਵੇਲ ਨੂੰ ਨਿਰਦੇਸ਼ਕ ਮਾਰਟਿਨ ਮੈਕਡੋਨਘ ਦੀ ‘ਥ੍ਰੀ ਬਿਲਬੋਰਡਜ਼ ਆਊਟਸਾਈਡ ਏਬਿੰਗ ਮਿਸੌਰੀ’ ਵਿੱਚ ਬਿਹਤਰੀਨ ਅਦਾਕਾਰੀ ਲਈ ਆਸਕਰ ਵਿੱਚ ਸਰਵੋਤਮ ਸਹਿ ਕਲਾਕਾਰ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਸ਼ੇ?ਣੀ ਵਿੱਚ ਅਦਾਕਾਰਾ ਏਲੀਸਨ ਜੈਨੀ ਨੂੰ ‘ਆਈ ਟੋਨਿਆ’ ਲਈ ਪੁਰਸਕਾਰ ਦਿੱਤਾ ਗਿਆ। ਇਸ 58 ਸਾਲਾ ਅਦਾਕਾਰਾ ਨੂੰ ਪਹਿਲੀ ਵਾਰ ਇਸੇ ਸ਼੍ਰੇਣੀ ਵਿੱਚ ਚੁਣਿਆ ਗਿਆ ਸੀ। ਡਿਜ਼ਨੀ ਪਿਕਚਰ ਦੀ ‘ਕੋਕੋ’ ਨੂੰ ਸਰਵੋਤਮ ਐਨੀਮੇਟਿਡ ਫੀਚਰ ਫਿਲਮ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ।
ਜਾਰਡਨ ਪਿਲੇ ਨੇ ਫਿਲਮ ‘ਗੇਟ ਆਊਟ’ ਲਈ ਸਰਵੋਤਮ ਮੂਲ ਲੇਖਕ ਸ਼੍ਰੇਣੀ ਵਿੱਚ ਪੁਰਸਕਾਰ ਹਾਸਲ ਕੀਤਾ। ਅਦਾਕਾਰ ਤੋਂ ਨਿਰਦੇਸ਼ਕ ਬਣੇ  ਪਿਲੇ ਦਾ ਇਹ ਪਹਿਲਾ ਅਕਾਦਮੀ ਪੁਰਸਕਾਰ ਹੈ। ਹਾਰਰ (ਡਰਾਵਨੀ) ਫਿਲਮ ਲਈ ਉਸ ਦੀ ਸਰਵੋਤਮ ਨਿਰਦੇਸ਼ਕ ਸ਼੍ਰੇਣੀ ਵਿੱਚ ਵਿੱਚ ਚੋਣ ਕੀਤੀ ਗਈ। ਉਸ ਨੇ ਕਿਹਾ ਕਿ ਉਸ ਨੇ ਫਿਲਮ ਵਿੱਚ ਕਰੀਬ 20 ਵਾਰ ਲਿਖਣਾ ਛੱਡ ਦਿੱਤਾ ਕਿਉਂਕਿ ਉਸ ਨੂੰ ਲੱਗਿਆ ਕਿ ਇਹ ਸੰਭਵ ਨਹੀਂ ਹੈ। ਪਰ ਉਸ ਨੇ ਹਾਰ ਨਹੀਂ ਮੰਨੀ। ਆਸਕਰ ਵਿੱਚ ਚਿੱਲੀ ਦੀ ‘ਏ ਫੈਨਟਾਸਟਿਕ ਵਿਮੈਨ’ ਨੂੰ ਵਿਦੇਸ਼ੀ ਭਾਸ਼ਾ ਦੀ ਸਰਵੋਤਮ ਫਿਲਮ ਚੁਣਿਆ ਗਿਆ। ਇਹ ਪੁਰਸਕਾਰ ਨਿਰਦੇਸ਼ਕ ਸੇਬਸਟਨ ਲੇਲਿਓ ਨੇ ਪ੍ਰਾਪਤ ਕੀਤਾ ਅਤੇ ਆਪਣੇ ਦੋਸਤਾਂ ਅਤੇ ਕਲਾਕਾਰਾਂ ਦਾ ਸ਼ੁਕਰੀਆ ਅਦਾ ਕੀਤਾ। ‘ਏ ਫੈਨਟਾਸਟਿਕ ਵਿਮੈਨ’ ਨੇ ਇਸ ਸ਼ੇ?ਣੀ ਵਿੱਚ ‘ਦਿ ਇੰਸਲਟ’ (ਲਿਬਨਾਨ) ‘ਲਵਲੇਸ’ (ਰੂਸ), ‘ਆਨ ਬਾਡੀ ਐਂਡ ਸੋਲ (ਹੰਗਰੀ) ਅਤੇ ‘ਦ ਸਕੁਆਇਰ’ (ਸਵੀਡਨ) ਨੂੰ ਮਾਤ ਦਿੱਤੀ।
ਭਾਰਤੀ ਕਲਾਕਾਰ ਅਲੀ ਫ਼ਜ਼ਲ ਦੀ ਫਿਲਮ ‘ਵਿਕਟੋਰੀਆ ਐਡ ਅਬਦੁਲ’ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਨਿਰਦੇਸ਼ਕ ਸਟੀਫਲ ਫਰੇਅਸਜ਼ ਨੂੰ ਫਿਲਮ ਦੇ 90ਵੇਂ ਅਕਾਦਮੀ ਅਵਾਰਡਜ਼ ਲਈ ਦੋ ਨਾਂਮਾਕਣ ਮਿਲੇ ਸਨ।

ਸ੍ਰੀਦੇਵੀ ਤੇ ਸ਼ਸ਼ੀ ਕਪੂਰ ਨੂੰ ਕੀਤਾ ਗਿਆ ਯਾਦ
ਮੁੰਬਈ: ਰਿਸ਼ੀ ਕਪੂਰ, ਵਿੱਦਿਆ ਬਾਲਨ ਤੇ ਵਰੁਣ ਧਵਨ ਵਰਗੀਆਂ ਬੌਲੀਵੁੱਡ ਹਸਤੀਆਂ ਨੇ ਮਰਹੂਮ ਭਾਰਤੀ ਅਦਾਕਾਰਾਂ ਸ਼ਸ਼ੀ ਕਪੂਰ ਤੇ ਸ੍ਰੀਦੇਵੀ ਨੂੰ ਆਸਕਰ ਸਮਾਗਮ-2018 ‘ਚ ਸ਼ਰਧਾਂਜਲੀ ਦਿੱਤੇ ਜਾਣ ‘ਤੇ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸ ਦਾ ਧੰਨਵਾਦ ਕੀਤਾ ਹੈ। ਰਿਸ਼ੀ ਕਪੂਰ ਨੇ ਟਵਿੱਟਰ ‘ਤੇ ਅਕੈਡਮੀ ਦਾ ਸ਼ੁਕਰੀਆ ਕੀਤਾ ਹੈ। ਉਸ ਨੇ ਲਿਖਿਆ, ‘ਸ਼ਸ਼ੀ ਕਪੂਰ ਤੇ ਸ੍ਰੀਦੇਵੀ ਨੂੰ ਯਾਦ ਕਰਨ ਲਈ ਸ਼ੁਕਰੀਆ।’ ਰਿਸ਼ੀ ਕਪੂਰ ਮਹਾਨ ਅਦਾਕਾਰ ਸ਼ਸ਼ੀ ਕਪੂਰ ਦਾ ਭਤੀਜਾ ਹੈ, ਜਿਨ੍ਹਾਂ ਦਾ ਪਿਛਲੇ ਸਾਲ ਦਸੰਬਰ ਮਹੀਨੇ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਸੀ। ਰਿਸ਼ੀ ਕਪੂਰ ਨੇ ਸ੍ਰੀਦੇਵੀ ਨਾਲ ਵੀ ਕਈ ਫਿਲਮਾਂ ਕੀਤੀਆਂ, ਜਿਨ੍ਹਾਂ ‘ਚ ਚਾਂਦਨੀ, ਨਗੀਨਾ ਤੇ ਗੁਰੂਦੇਵ ਆਦਿ ਸ਼ਾਮਲ ਹਨ। ਸ੍ਰੀਦੇਵੀ ਦਾ ਲੰਘੀ 24 ਫਰਵਰੀ ਨੂੰ ਦੁਬਈ ‘ਚ ਦੇਹਾਂਤ ਹੋ ਗਿਆ ਸੀ। ਇਨ੍ਹਾਂ ਤੋਂ ਇਲਾਵਾ ਫਿਲਮ ਅਦਾਕਾਰ ਅਰਜੁਨ ਰਾਮਪਾਲ ਦੇ ਨਿਰਦੇਸ਼ਕਾ ਫਰਾਹ ਖਾਨ ਨੇ ਦੋ ਭਾਰਤੀ ਅਦਾਕਾਰਾਂ ਨੂੰ ਯਾਦ ਕਰਨ ਲਈ ਅਕੈਡਮੀ ਦਾ ਧੰਨਵਾਦ ਕੀਤਾ ਹੈ। ਇਸੇ ਦੌਰਾਨ ਦੱਖਣੀ ਭਾਰਤੀ ਸਿਨੇਮਾ ਦੀਆਂ ਸ਼ਖਸੀਅਤਾਂ ਨੇ ਮੀਟਿੰਗ ਕਰਕੇ ਸ੍ਰੀਦੇਵੀ ਨੂੰ ਸ਼ਰਧਾਂਜਲੀ ਭੇਟ ਕੀਤੀ।