ਕਰਜ਼ਾ ਨਾ ਮੋੜਨ ਦੇ ਚਲਦਿਆਂ ਅੰਬਾਨੀ ਦੇ ਹੈਡਕੁਆਰਟਰ 'ਤੇ ਯੈੱਸ ਬੈਂਕ ਨੇ ਕਬਜ਼ਾ ਕੀਤਾ

ਕਰਜ਼ਾ ਨਾ ਮੋੜਨ ਦੇ ਚਲਦਿਆਂ ਅੰਬਾਨੀ ਦੇ ਹੈਡਕੁਆਰਟਰ 'ਤੇ ਯੈੱਸ ਬੈਂਕ ਨੇ ਕਬਜ਼ਾ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਨਿੱਜੀ ਖੇਤਰ ਦੇ ਯੈੱਸ ਬੈਂਕ ਨੇ 2,892 ਕਰੋੜ ਰੁਪਏ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਨਾ ਕਰਨ ’ਤੇ ਅਨਿਲ ਅੰਬਾਨੀ ਸਮੂਹ ਦੇ ਮੁੰਬਈ ਉਪਨਗਰ ਸਾਂਤਾਕਰੂਜ਼ ਦੇ ਮੁੱਖ ਦਫਤਰ ਦਾ ਕਬਜ਼ਾ ਲੈ ਲਿਆ ਹੈ। ਯੈੱਸ ਬੈਂਕ ਵੱਲੋਂ ਬੁੱਧਵਾਰ ਨੂੰ ਅਖਬਾਰ ਵਿੱਚ ਦਿੱਤੇ ਨੋਟਿਸ ਅਨੁਸਾਰ ਰਿਲਾਇੰਸ ਇੰਫਰਾਸਟੱਕਚਰ ਵੱਲੋਂ ਬਕਾਏ ਦੀ ਅਦਾਇਗੀ ਨਾ ਕਰਨ ਕਾਰਨ ਬੈਂਕ ਨੇ ਦੱਖਣੀ ਮੁੰਬਈ ਦੇ ਦੋ ਫਲੈਟਾਂ ‘ਤੇ ਵੀ ਕਬਜ਼ਾ ਕਰ ਲਿਆ ਹੈ। ਅਨਿਲ ਧੀਰੂਭਾਈ ਅੰਬਾਨੀ ਸਮੂਹ (ਏਡੀਏਜੀ) ਦੀਆਂ ਸਾਰੀਆਂ ਕੰਪਨੀਆਂ ਸਾਂਤਾਕਰੂਜ਼ ਦੇ ਦਫਤਰ 'ਰਿਲਾਇੰਸ ਸੈਂਟਰ' ਤੋਂ ਕੰਮ ਕਰ ਰਹੀਆਂ ਸਨ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਸਮੂਹ ਕੰਪਨੀਆਂ ਦੀ ਵਿੱਤੀ ਸਥਿਤੀ ਕਾਫ਼ੀ ਖਰਾਬ ਹੋ ਗਈ ਸੀ। ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਦੀਵਾਲੀਆ ਹੋ ਗਈਆਂ ਹਨ, ਜਦਕਿ ਕੁਝ ਨੂੰ ਆਪਣੀ ਹਿੱਸੇਦਾਰੀ ਵੇਚਣੀ ਪਈ ਹੈ।