ਮਨੀਪੁਰ ਵਿਚ ਬਾਗੀਆਂ ਦੇ ਹਮਲੇ 'ਚ ਭਾਰਤ ਦੇ ਤਿੰਨ ਜਵਾਨਾਂ ਦੀ ਮੌਤ; 6 ਜ਼ਖਮੀ

ਮਨੀਪੁਰ ਵਿਚ ਬਾਗੀਆਂ ਦੇ ਹਮਲੇ 'ਚ ਭਾਰਤ ਦੇ ਤਿੰਨ ਜਵਾਨਾਂ ਦੀ ਮੌਤ; 6 ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਮਨੀਪੁਰ ਦੇ ਸਰਹੱਦੀ ਜ਼ਿਲ੍ਹੇ ਚੰਦੇਲ ਵਿਚ ਹੋਏ ਇਕ ਹਮਲੇ 'ਚ ਭਾਰਤੀ ਫੌਜ ਦੀ ਅਸਾਮ ਰਾਈਫਲਜ਼ ਦੇ ਤਿੰਨ ਜਵਾਨ ਮਾਰੇ ਗਏ ਹਨ ਜਦਕਿ 6 ਜ਼ਖਮੀ ਹੋਏ ਹਨ। ਇਹ ਹਮਲਾ ਭਾਰਤ-ਮਿਆਂਮਾਰ ਸਰਹੱਦ ਦੇ ਨੇੜੇ ਹੋਇਆ ਹੈ। 

ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭਾਰਤੀ ਫੌਜ ਦੀ ਇਕ ਟੁਕੜੀ ਆਪਣੇ ਬੇਸ ਕੈਂਪ ਵੱਲ ਪਰਤ ਰਹੀ ਸੀ ਜਦੋਂ ਜ਼ਮੀਨੀ ਸੁਰੰਗ ਵਿਚ ਧਮਾਕਾ ਕੀਤਾ ਗਿਆ ਅਤੇ ਨਾਲ ਹੀ ਫਾਇਰਿੰਗ ਖੋਲ੍ਹ ਦਿੱਤੀ ਗਈ। 

ਇਸ ਹਮਲੇ 'ਚ ਮਰਨ ਵਾਲੇ ਸਾਰੇ ਜਵਾਨ ਭਾਰਤ ਦੇ ਉੱਤਰ ਪੂਰਬੀ ਸੂਬਿਆਂ ਨਾਲ ਹੀ ਸਬੰਧਿਤ ਹਨ। ਮਨੀਪੁਰ ਵਿਚ ਬਾਗੀਆਂ ਵੱਲੋਂ ਇਹ ਤਿੰਨ ਸਾਲਾਂ ਬਾਅਦ ਕੀਤਾ ਗਿਆ ਵੱਡਾ ਹਮਲਾ ਹੈ।