ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਨੇ ਆਪਣੇ 11 ਵਰ੍ਹੇ ਪੂਰੇ ਕੀਤੇ

ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਨੇ ਆਪਣੇ 11 ਵਰ੍ਹੇ ਪੂਰੇ ਕੀਤੇ
ਚੈਅਰਮੈਂਨ ਨਰਿੰਦਰ ਥਾਂਦੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਦੇ ਹੋਏ। ਪ੍ਰਿੰਸੀਪਲ ਅਮਰੀਕ ਸਿੰਘ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ।

 ਬਾਕੀ ਸਕੂਲਾਂ ਦੇ ਨਤੀਜਿਆਂ ਚੋਂ ਅੱਵਲ ਰਿਹਾ.

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ, ਕੈਲੀਫੋਰਨੀਆ, ( ਹੁਸਨ ਲੜੋਆ ਬੰਗਾ)ਨਾਰਥ ਅਮਰੀਕਾ ਵਿੱਚ ਪੰਜਾਬੀਆਂ ਦੇ ਪ੍ਰਬੰਧ ਹੇਠ ਚੱਲ ਰਹੇ ਪਹਿਲੇ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਨੇ ਆਪਣੇ 11ਸਾਲ ਪੂਰੇ ਕਰ ਲਏ ਹਨ, ਕੁਝ ਸਮੇਂ ਚ ਆਪਣੀਆਂ ਵਿਲੱਖਣ ਸਫਲਤਾਵਾਂ ਕਰਕੇ ਇਸ ਸਕੂਲ ਦਾ ਨਾਂ ਹੁਣ ਕੁਝ ਨਾਮਵਰ ਸਕੂਲਾਂ ਚ ਗਿਣਿਆ ਜਾਣ ਲੱਗਾ ਹੈ। ਸਲਾਨਾ ਸਮਾਗਮ ਦੌਰਾਨ ਸਕੂਲ ਵਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਚੈਅਰਮੈਨ  ਨਰਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਸਕੂਲ ਨੇ ਵਿੱਦਿਆ ਦੇ ਖੇਤਰ ਵਿੱਚ ਇਸ ਸਕੂਲ ਨੇ ਆਪਣੇ ਸਫਲਤਾ ਦੇ ਨਵੇਂ ਦਿਸਹੱਦੇ ਪੈਦਾ ਕੀਤੇ ਹਨ  ਪਿਛਲੇ ਦੋ ਸਾਲਾਂ ਤੋਂ ਇਹ ਸਕੂਲ ਸੈਕਰਾਮੈਂਟੋ ਇਲਾਕੇ ਦੇ ਸਕੂਲਾਂ ਵਿੱਚੋਂ ਅੱਵਲ ਦਰਜੇ ਤੇ ਰਿਹਾ ਤੇ ਇਸ ਸਕੂਲ ਦੀ ਪੜਾਈ ਦਾ ਸਿਹਰਾ ਸਕੂਲ ਦੇ ਪ੍ਰਿੰਸੀਪਲ ਅਮਰੀਕ ਸਿੰਘ ਤੇ ਸਕੂਲ ਤੇ ਅਧਿਆਪਕਾਂ ਨੂੰ ਜਾਂਦਾ ਹੈ  ਜਿਕਰਯੋਗ ਹੈ ਇਸ ਸਕੂਲ ਵਿੱਚ ਬਾਕੀ ਹੋਰ ਅਮਰੀਕਨ ਭਾਈਚਾਰਿਆਂ ਦੇ ਅਧਿਆਪਕ ਪੜ੍ਹਾ ਰਹੇ ਤੇ ਹੋਰ ਭਾਈਚਾਰਿਆਂ ਦੇ ਵਿਦਿਆਰਥੀ ਵੀ ਪੜ੍ਹ ਰਹੇ ਹਨ। ਸਲਾਨਾ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਨਰਿੰਦਰ ਥਾਂਦੀ ਨੇ ਆਪਣੇ  ਬੋਰਡ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਪਿਛਲੇ ਲੰਬੇ ਸਮੇ ਤੋਂ ਸਕੂਲ ਲਈ  ਬਹੁਤ ਮਿਹਨਤ ਕੀਤੀ  ਇਹ ਗੱਲ ਦੱਸਣ ਯੋਗ ਹੈ ਕਿ ਇਹ ਪਹਿਲਾ ਨਾਰਥ ਅਮਰੀਕਾ ਵਿੱਚ ਪਹਿਲਾ ਪੰਜਾਬੀ ਬੋਲੀ ਵਾਲਾ ਸਕੂਲ ਜਿਸ ਵਿੱਚ ਹੋਰ ਵਿਸ਼ੇ ਦੇ ਨਾਲ ਨਾਲ ਪੰਜਾਬੀ ਪੜਾਈ ਜਾਂਦੀ ਹੈ ਤੇ  ਇਸ ਵਿੱਚ ਹਰ ਵਰਗ ਦੇ ਬੱਚੇ ਪੰਜਾਬੀ ਸਿੱਖਣ ਲਈ ਆਉਂਦੇ ਹਨ ਤੇ ਇਹ ਸਕੂਲ ਪੰਜਾਬੀ ਮੈਨੇਜਮੈਂਟ ਵੱਲੋਂ ਚਲਾਇਆ ਜਾਂਦਾ ਹੈ  ਇਸ ਮੌਕੇ ਪ੍ਰਿੰਸੀਪਲ ਅਮਰੀਕ ਸਿੰਘ ਨੇ ਪ੍ਰਬੰਧਕੀ ਬੋਰਡ ਤੇ ਸਕੂਲ ਸਟਾਫ ਦਾ ਧੰਨਵਾਦ ਵੀ ਕੀਤਾ ਮੌਕੇ ਤੇ ਚੈਅਰਮੈਂਨ ਨਰਿੰਦਰ ਥਾਂਦੀ ਨੇ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ।