ਕੈਲੀਫੋਰਨੀਆ ਵਿਚ ਡਲਿਵਰੀ ਡਰਾਈਵਰ ਨਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫਤਾਰ

ਕੈਲੀਫੋਰਨੀਆ ਵਿਚ ਡਲਿਵਰੀ ਡਰਾਈਵਰ ਨਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫਤਾਰ
ਕੈਪਸ਼ਨ    ਸੰਦੀਪ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਸੈਨਹੋਜੇ ਸ਼ਹਿਰ ਵਿਚ ਇਕ ਮੋਟਲ ਵਿਚ ਠਹਿਰੀ ਨਬਾਲਗ ਲੜਕੀ ਉਪਰ ਜਬਰ ਜਨਾਹ ਕਰਨ ਦੇ ਮੰਤਵ ਨਾਲ ਹਮਲਾ ਕਰਨ ਦੇ ਦੋਸ਼  ਤਹਿਤ ਇਕ 21 ਸਾਲਾ ਡਲਿਵਰੀ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਸੈਨਹੋਜੇ ਪੁਲਿਸ ਵਿਭਾਗ ਨੇ ਕਿਹਾ ਹੈ ਕਿ  ਸ਼ੱਕੀ ਦੋਸ਼ੀ ਦੀ ਪਹਿਚਾਣ ਸੰਦੀਪ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਘਟਨਾ 1000 ਅਲਾਮੇਡਾ ਵਿਚ ਵਾਪਰੀ ਜਿਥੇ ਇਕ ਨਬਾਲਗ ਲੜਕੀ ਆਪਣੀ ਮਾਂ ਨਾਲ ਠਹਿਰੀ ਹੋਈ ਸੀ। ਉਨਾਂ ਨੇ ਪੀਜ਼ਾ ਮੰਗਵਾਇਆ ਸੀ। ਸੈਨਹੋਜੇ ਪੁਲਿਸ ਵਿਭਾਗ ਦੇ ਸੈਕਸਚੂਅਲ ਅਸਾਲਟ ਇਨਵੈਸਟੀਗੇਸ਼ਨ ਯੁਨਿਟ ਅਨੁਸਾਰ ਜਦੋਂ ਡਲਵਿਰੀ ਡਰਾਈਵਰ ਪੀਜ਼ਾ ਦੇਣ ਆਇਆ ਤਾਂ ਉਸ ਸਮੇ ਮਾਂ ਕਮਰੇ ਵਿਚ ਨਹੀਂ ਸੀ। ਡਲਿਵਰੀ ਡਰਾਈਵਰ ਜਬਰਦਸਤੀ ਮੋਟਲ ਦੇ ਕਮਰੇ ਵਿਚ ਦਾਖਲ ਹੋਇਆ  ਤੇ ਉਸ ਨੇ ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਅਧਿਕਾਰੀਆਂ ਤੇ ਗਸ਼ਤੀ ਪਾਰਟੀ ਦੇ ਪੁਲਿਸ ਅਫਸਰਾਂ ਨੇ ਉਸੇ ਸ਼ਾਮ ਨੂੰ ਦੇਰ ਗਏ ਕੈਂਪਬੈਲ ਵਿਚੋਂ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਸੈਕਸ ਅਪਰਾਧ ਤਹਿਤ  ਸਾਂਟਾ ਕਲਾਰਾ ਕਾਊਂਟੀ ਦੀ ਮੁੱਖ ਜੇਲ ਵਿਚ ਰਖਿਆ ਗਿਆ ਹੈ।