ਅਮਰੀਕੀ ਜਿਊਰੀ ਵੱਲੋਂ ਕਾਲੇ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਇਕ ਪੁਲਿਸ ਅਫਸਰ ਦੋਸ਼ੀ ਕਰਾਰ ਤੇ ਇਕ  ਨੂੰ ਕੀਤਾ ਬਰੀ

ਅਮਰੀਕੀ ਜਿਊਰੀ ਵੱਲੋਂ ਕਾਲੇ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਇਕ ਪੁਲਿਸ ਅਫਸਰ ਦੋਸ਼ੀ ਕਰਾਰ ਤੇ ਇਕ  ਨੂੰ ਕੀਤਾ ਬਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇਕ ਜਿਊਰੀ ਵੱਲੋਂ 2019 ਵਿਚ ਈਲਿਜਾਹ ਮੈਕਲੇਨ ਨਾਮੀ ਇਕ ਕਾਲੇ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਕੋਲੋਰਾਡੋ ਦੇ ਇਕ ਪੁਲਿਸ ਅਫਸਰ  ਨੂੰ ਦੋਸ਼ੀ ਕਰਾਰ ਦੇਣ ਤੇ ਇਕ ਨੂੰ ਬਰੀ ਕਰ ਦੇਣ ਦੀ ਖਬਰ ਹੈ। ਕੈਟਾਮਾਈਨ ਦਾ ਟੀਕਾ ਲਾਉਣ ਉਪਰੰਤ ਮੈਕਲੇਨ ਦੀ ਮੌਤ ਹੋ ਗਈ ਸੀ। 12 ਮੈਂਬਰੀ ਜਿਊਰੀ ਨੇ ਆਊਰੋਰਾ ਪੁਲਿਸ ਅਫਸਰ ਰੈਂਡੀ ਰੋਏਡੇਮਾ (41) ਨੂੰ ਅਪਰਾਧਕ ਲਾਪਰਵਾਹੀ ਵਰਤਣ ਤੇ ਤੀਸਰਾ ਦਰਜਾ ਹਮਲੇ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਜਦ ਕਿ ਸਾਬਕਾ ਪੁਲਿਸ ਅਫਸਰ ਜੈਸਨ ਰੋਸਨਬਲਾਟ (34) ਜਿਸ ਨੂੰ 2020 ਵਿਚ ਬਰਖਾਸਤ ਕਰ ਦਿੱਤਾ ਗਿਆ ਸੀ, ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਰੋਏਡੇਮਾ ਨੇ ਫੈਸਲਾ ਸੁਣਨ ਉਪਰੰਤ ਆਪਣਾ ਸਿਰ ਝੁਕਾ ਲਿਆ ।