ਫਾਈਜ਼ਰ ਤੇ ਮੋਡਰਨਾ ਨੂੰ ਜੌਹਨਸਨ ਐਂਡ ਜੌਹਨਸਨ ਦੇ ਮੁਕਾਬਲੇ ਤਰਜੀਹ ਦਿੱਤੀ ਜਾਵੇ-ਮਾਹਿਰਾਂ ਨੇ ਕੀਤੀ ਸਿਫਾਰਿਸ਼

ਫਾਈਜ਼ਰ ਤੇ ਮੋਡਰਨਾ ਨੂੰ ਜੌਹਨਸਨ ਐਂਡ ਜੌਹਨਸਨ ਦੇ ਮੁਕਾਬਲੇ ਤਰਜੀਹ ਦਿੱਤੀ ਜਾਵੇ-ਮਾਹਿਰਾਂ ਨੇ ਕੀਤੀ ਸਿਫਾਰਿਸ਼

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-'ਸੈਂਟਰਜ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ' ਦੇ ਮਾਹਿਰਾਂ ਦੀ ਸਲਾਹਕਾਰ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਬਾਲਗਾਂ ਵਾਸਤੇ ਫਾਈਜ਼ਰ ਤੇ ਮੋਡਰਨਾ ਕੋਵਿਡ ਵੈਕਸੀਨ ਨੂੰ ਜੌਹਨਸਨ ਐਂਡ ਜੌਹਨਸਨ ਕੰਪਨੀ ਦੀ ਕੋਵਿਡ ਵੈਕਸੀਨ ਦੇ ਮੁਕਾਬਲੇ ਤਰਜੀਹ ਦਿੱਤੀ ਜਾਵੇ। ਸਿਫਾਰਿਸ਼ ਵਿਚ ਕਿਹਾ ਗਿਆ ਹੈ ਕਿ ਜੌਹਨਸਨ ਐਂਡ ਜੌਹਨਸਨ ਵੈਕਸੀਨ ਵਿਚ ਹਾਲਾਂ ਕਿ ਖੂਨ ਦੇ ਧੱਬੇ ਬਣਨ ਦੇ ਮਾਮਲੇ ਬਹੁਤ ਘੱਟ ਹਨ ਪਰੰਤੂ ਇਹ ਖਤਰਨਾਕ ਹਨ। ਕਮੇਟੀ ਨੇ ਕਿਹਾ ਹੈ ਕਿ ਅਮਰੀਕਾ ਵਿਚ ਅੰਦਾਜ਼ਨ 1.7 ਕਰੋੜ ਲੋਕਾਂ ਨੂੰ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਲਾਈ ਗਈ ਹੈ ਜਿਨ੍ਹਾਂ ਵਿਚੋਂ 9 ਜਣਿਆਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਦੀ ਉਮਰ 45 ਸਾਲ ਦੇ ਕਰੀਬ ਸੀ ਤੇ ਇਨ੍ਹਾਂ ਵਿਚ 7 ਔਰਤਾਂ ਤੇ 2 ਮਰਦ ਸ਼ਾਮਿਲ ਸਨ। ਇਹ ਸਾਰੇ ਗੈਰ-ਹਿਸਪੈਨਿਕ ਵਾਈਟ ਸਨ।