ਸ. ਹਰਭਜਨ ਸਿੰਘ ਦੁਸਾਂਝ ਦੀ ਇਕ ਹੋਰ ਪ੍ਰਾਪਤੀ

ਸ. ਹਰਭਜਨ ਸਿੰਘ ਦੁਸਾਂਝ ਦੀ ਇਕ ਹੋਰ ਪ੍ਰਾਪਤੀ
ਸ. ਹਰਭਜਨ ਸਿੰਘ ਦੁਸਾਂਝ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੈਲੀਫੋਰਨੀਆ:
ਸ. ਹਰਭਜਨ ਸਿੰਘ ਦੁਸਾਂਝ ਪਿਛਲੇ ਦੋ ਸਾਲਾਂ ਤੋਂ ਐਲਾਮੀਰਾ ਕਾਊਂਟੀ ਵਿਚ ਕਮਿਸ਼ਨਰ ਐਨ ਏਜਿੰਗ ਦੇ ਤੌਰ ਤੇ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਜੂਨੀਅਨ ਸਿਟੀ ਦਾ ਕਾਉਂਸਲ ਨੇ ਇਨ੍ਹਾਂ ਨੂੰ ਜੂਨੀਅਨ ਸਿਟੀ ਦੇ ਸੀਨੀਅਰ ਕਮਿਸ਼ਨ ਵਿਚ ਵੀ ਕਮਿਸ਼ਨਰ ਨਿਯੁਕਤ ਕੀਤਾ ਹੈ।

ਸ. ਹਰਭਜਨ ਸਿੰਘ ਦੁਸਾਂਝ ਦੀ ਇਹ ਪ੍ਰਾਪਤੀ ਪੰਜਾਬੀ ਭਾਈਚਾਰੇ ਵਾਸਤੇ ਇਕ ਬਹੁਤ ਮਾਣ ਦੀ ਗੱਲ ਹੈ। ਇਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਦੋਵਾਂ ਅਹੁਦਿਆਂ 'ਤੇ ਰਹਿੰਦੇ ਹੋਏ ਸਾਰੇ ਭਾਈਵਾਰਿਆਂ ਦੇ ਸੀਨੀਅਰਜ਼ ਦੀ ਭਲਾਈ ਵਾਸਤੇ ਯਤਨ ਕਰਦੇ ਰਹਿਣਗੇ।ਯਾਦ ਰਹੇ ਸ. ਹਰਭਜਨ ਸਿੰਘ ਦੁਸਾਂਝ ਪ੍ਰਸਿੱਧ ਪੱਤਰਕਾਰ ਤੇ ਜਾਦੂਬਿਆਂ ਬੁਲਾਰੇ ਸ. ਅਮਰ ਸਿੰਘ ਦੁਸਾਂਝ ਦੇ ਵੱਡੇ ਸਪੁੱਤਰ ਹਨ।