ਸਨਰੂਪ ਕੌਰ ਸਮੇਤ ਵੱਖ ਵੱਖ ਭਾਈਚਾਰਿਆਂ ਦੇ  ਕਲਾਕਾਰ ਚਲਾ ਰਹੇ ਹਨ ਕੋਵਿਡ ਵਿਰੁੱਧ ਜਾਗਰੂਕਤਾ ਮੁਹਿੰਮ

ਸਨਰੂਪ ਕੌਰ ਸਮੇਤ ਵੱਖ ਵੱਖ ਭਾਈਚਾਰਿਆਂ ਦੇ  ਕਲਾਕਾਰ ਚਲਾ ਰਹੇ ਹਨ ਕੋਵਿਡ ਵਿਰੁੱਧ ਜਾਗਰੂਕਤਾ ਮੁਹਿੰਮ
Sunroop Kaur

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)ਭਾਰਤੀ ਮੂਲ ਦੀ ਅਮਰੀਕਨ ਨਾਗਰਿਕ ਸਨਰੂਪ ਕੌਰ ਸਮੇਤ ਸਮੁੱਚੇ ਕੈਲੀਫੋਰਨੀਆ ਵਿਚੋਂ 20 ਤੋਂ ਵਧ ਕਲਾਕਾਰ 'ਯੂਅਰ ਐਕਸ਼ਨ ਸੇਵ ਲਿਵਜ਼' ਮੁੁਹਿੰਮ ਚਲਾ ਰਹੇ ਹਨ ਜਿਸ ਤਹਿਤ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਉਹ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਆਪਣਾ ਯੋਗਦਾਨ ਕਿਸ ਤਰਾਂ ਪਾ ਸਕਦੇ ਹਨ। ਸਟਾਕਟਨ ਦੀ ਰਹਿਣ ਵਾਲੀ ਸਨਰੂਪ ਕੌਰ ਇਸ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਨਾਂ  ਵਿਚ ਲਾਤੀਨੋ, ਸ਼ਿਆਹਫਾਮ /ਅਫਰੀਕੀ ਮੂਲ ਦੇ ਅਮਰੀਕੀ, ਏਸ਼ੀਅਨ ਮੂਲ ਦੇ ਅਮਰੀਕੀ, ਪੈਸੀਫਿਕ ਆਈਸਲੈਂਡਰਅਮਰੀਕਨ ਮੂਲ ਵਾਸੀ ਤੇ ਲੈਸਬੀਅਨ ਕਲਾਕਾਰ ਸ਼ਾਮਿਲ ਹਨ। ਮੁਹਿੰਮ ਵਿਚ 14 ਅਸਲ ਕਲਾਕ੍ਰਿਤਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਨਾਂ ਵਿਚ ਜਨਤਿਕ ਸਿਹਤ ਨੂੰ ਮਜਬੂਤ ਕਰਨ  , ਇਕ ਦੂਸਰੇ ਨੂੰ ਬਚਾਉਣ ਤੇ ਸਮਾਜ ਵਿਚ ਰਹਿੰਦਿਆਂ ਲਚਕਦਾਰ ਪਹੁੰਚ  ਅਪਣਾਉਣ ਦਾ ਸੱਦਾ ਦਿੱਤਾ ਗਿਆ ਹੈ। ਮੁਹਿੰਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਹਮੇਸ਼ਾਂ ਯਾਦ ਰਖਣਾ ਚਾਹੀਦਾ ਹੈ ਮਾਸਕ ਪਹਿਣਨ ਤੇ ਸਮਾਜਿਕ ਦੂਰੀ   ਨੇ ਕੋਵਿਡ ਨੂੰ ਫੈਲਣ ਤੋਂ ਰੋਕਣ ਵਿਚ ਮੱਦਦ ਕੀਤੀ ਹੈ।