ਅਮਰੀਕਾ ਵਿੱਚ ਨਿਸ਼ਾਨ ਸਾਹਿਬ ਝੁਲਾਇਆ ਅਤੇ ਸਿੱਖਾਂ ਨੂੰ ਆਪਣੇ ਸ਼ਹਿਰ ਵਿੱਚ ਰਹਿਣ ਲਈ ਮੇਅਰ ਨੇ ਸੱਦਾ ਵੀ ਦਿੱਤਾ: ਵਰਲਡ ਸਿੱਖ ਪਾਰਲੀਮੈਂਟ

ਅਮਰੀਕਾ ਵਿੱਚ ਨਿਸ਼ਾਨ ਸਾਹਿਬ ਝੁਲਾਇਆ ਅਤੇ ਸਿੱਖਾਂ ਨੂੰ ਆਪਣੇ ਸ਼ਹਿਰ ਵਿੱਚ ਰਹਿਣ ਲਈ ਮੇਅਰ ਨੇ ਸੱਦਾ ਵੀ ਦਿੱਤਾ: ਵਰਲਡ ਸਿੱਖ ਪਾਰਲੀਮੈਂਟ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : ( ਹੁਸਨ ਲੜੋਆ ਬੰਗਾ) ਅਮਰੀਕਾ ਦੇ ਸ਼ਹਿਰ ਚੀਕੋਪੀ ਮੈਸਾਚਿੳਸਟ, ਵਿੱਚ ਪਹਿਲੀ ਵਾਰ ਨਿਸ਼ਾਨ ਸਾਹਿਬ ਝੁਲਾਇਆ ਗਿਆਪਿਛਲੇ ਦਿਨੀਂ ਅਮਰੀਕਾ ਦੇ ਹੀ ਸ਼ਹਿਰ ਇੰਡੀਅਨਾਪੋਲਿਸ ਇੰਡਿਆਨਾ ਸਟੇਟ ਦੇ ਫੇਡਐਕਸ ਦੇ ਵੇਅਰ ਹਾਊਸ ਵਿੱਚ ਕਰਮਚਾਰੀਆਂ ਉੱਪਰ ਇੱਕ ਸਿਰਫਿਰੇ ਵੱਲੋਂ ਗੋਲ਼ੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਅੱਠ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ ਜਿਹਨਾਂ ਵਿੱਚ ਚਾਰ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਸਨ ਇਸ ਸਾਰੇ ਸ਼ੋਕ ਦੇ ਮਹੌਲ ਦੌਰਾਨ ਅਮਰੀਕਾ ਨੇ ਆਪਣੇ ਝੰਡੇ 20 ਮਈ ਤੱਕ ਨੀਵੇਂ ਕੀਤੇ ਹੋਏ ਹਨ ਜਿੱਥੇ ਇਸ ਸ਼ੋਕ ਦੇ ਮਹੌਲ ਦੇ ਚੱਲਦਿਆਂ ਅਮਰੀਕਨਾਂ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਉੱਥੇ ਹੀ ਚੀਕੋਪੀ ਸ਼ਹਿਰ ਦੇ ਮੇਅਰ ਜੌਹਨ ਐਲ ਵੀਅਉ ਨੇ ਨਿਸ਼ਾਨ ਸਾਹਿਬ ਲਹਿਰਾਕੇ ਸਿੱਖ ਕੌਮ ਦੇ ਦੁੱਖ ਨੂੰ ਵੰਡਣ ਵਿੱਚ ਹਿੱਸਾ ਪਾਇਆ ਹੈ ਅਤੇ ਖਾਲਸਾ ਸਾਜਨਾਂ ਦਿਵਸ ਨੂੰ ਮਾਨਤਾ ਦਿੱਤੀ ਹੈ ਨਾਲ ਹੀ ਸਿੱਖ ਫ਼ਲਸਫ਼ੇ ਤੌ ਪ੍ਰਭਾਵਿਤ ਜੌਹਨ ਐਲ ਵੀਅਉ ਨੇ ਸਿੱਖਾਂ ਨੂੰ ਆਪਣੇ ਸ਼ਹਿਰ ਵਿੱਚ ਆਣਕੇ ਵੱਸਣ ਲਈ ਸੱਦਾ ਦਿੱਤਾ ਅਤੇ ਹਰ ਤਰਾਂ ਦੀ ਸਹੂਲਤ ਦੇਣ ਦਾ ਵੀ ਵਾਇਦਾ ਕੀਤਾ ਹੈ ।

 ਇਸ ਸਾਰੇ ਕਾਰਜ ਲਈ ਯਤਨਸ਼ੀਲ ਸਰਦਾਰ ਗੁਰਨਿੰਦਰ ਸਿੰਘ ਧਾਲੀਵਾਲ ਦੀਆ ਕੋਸ਼ਿਸ਼ਾਂ ਹਨ ਜਿਹਨਾਂ ਦੇ ਆਪਣੇ ਖੁਦ ਦੇ ਸ਼ਹਿਰ ਹੋਲੀਓਕ ਵਿੱਚ ਪਿਛਲੇ ਚਾਰ ਸਾਲ ਤੋਂ ਨਿਸ਼ਾਨ ਸਾਹਿਬ ਝੂਲ ਰਹੇ ਹਨ ਆਪਣੀ ਕੌਮ ਦੀ ਸੇਵਾ ਲਈ ਤਤਪਰ ਵਰਲਡ ਸਿੱਖ ਪਾਰਲੀਮੈਟ ਦੇ ਵਲੰਟੀਅਰਾਂ ਵੱਲੋਂ ਅਮਰੀਕਾ ਵਿੱਚ ਸਿੱਖਾਂ ਦੀ ਪਹਿਚਾਣ ਲਈ ਕੀਤੇ ਜਾਂਦੇ ਉੱਦਮ ਉਪਰਾਲੇ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖ਼ੂਬ ਸ਼ਲਾਘਾ ਕੀਤੀ ਹੈ । ਵਰਲਡ ਸਿੱਖ ਪਾਰਲੀਮੈਟ ਦੇ ਕੋਆਰਡੀਨੇਟਰ ਸਰਦਾਰ ਹਿੰਮਤ ਸਿੰਘ ਨੇ ਸੰਗਤ ਨੂੰ ਸੰਬੋਧਿਤ ਹੁੰਦਿਆਂ ਇਸ ਗੱਲ ਨੂੰ ਦ੍ਰਿੜ ਕਰਾਇਆ ਕਿ ਇੱਕ ਪਾਸੇ ਭਾਰਤੀ ਤੰਤਰ ਅੰਦਰ ਨੌਜਵਾਨਾਂ ਦੇ ਨਾਇਕ ਬਣ ਉੱਭਰੇ ਦੀਪ ਸਿੱਧੂ ਅਤੇ ਹੋਰ ਬਹੁਤ ਨੌਜਵਾਨਾਂ ਨੂੰ ਲਾਲ ਕਿਲੇ ਉੱਪਰ ਨਿਸ਼ਾਨ ਸਾਹਿਬ ਲਹਿਰਾਉਣ ਕਾਰਨ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਅਤੇ ਸਿੱਖਾਂ ਖਿਲਾਫ ਭਾਰਤੀ ਕਾਨੂੰਨਾਂ ਦੀਆਂ ਕਾਲੀਆਂ ਧਰਾਵਾਂ ਲਗਾਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਅਮਰੀਕਾ ਦੇ ਸ਼ਹਿਰਾਂ ਵਿੱਚ ਖਾਲਸੇ ਦੇ ਨਿਸ਼ਾਨ ਸਾਹਿਬ ਝੁਲਾਏ ਜਾ ਰਹੇ ਹਨ ਅਤੇ ਸਿੱਖਾਂ ਨੂੰ ਆਪਣੇ ਸ਼ਹਿਰ ਵਿੱਚ ਆਕੇ ਵੱਸਣ ਦੇ ਲਈ ਸੱਦੇ ਦਿੱਤੇ ਜਾਂਦੇ ਹਨ