ਭਾਈ ਰੇਸ਼ਮ ਸਿੰਘ ਨੂੰ ਭਾਰੀ ਸਦਮਾ

ਭਾਈ ਰੇਸ਼ਮ ਸਿੰਘ ਨੂੰ ਭਾਰੀ ਸਦਮਾ
ਭਾਈ ਬਾਜ ਸਿੰਘ

ਭਾਈ ਰੇਸ਼ਮ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਦੇ ਸੱਭ ਤੋਂ ਛੋਟੇ ਭਰਾ ਭਾਈ ਬਾਜ ਸਿੰਘ ਜਿਹਨਾਂ ਦੀ ਉਮਰ 52 ਸਾਲ ਦੀ ਕੱਲ੍ਹ ਪੰਜਾਬ ਵਿੱਚ ਮੌਤ ਹੋ ਗਈ ਹੈ। ਉਹ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸ ਸਾਲ ਜਨਵਰੀ ਵਿੱਚ ਓਨ੍ਹਾਂ ਦੇ ਦੂਜੇ ਭਰਾ ਭਾਈ ਪਰਮਜੀਤ ਸਿੰਘ ਜੋ ਪੰਥਕ ਸਫ਼ਾ ਵਿੱਚ ਸਰਗਰਮ ਸਨ, ਉਹਨਾਂ ਦੀ ਸਿਆਟਲ ਵਿੱਚ ਮੌਤ ਹੋ ਗਈ ਸੀ। ਭਾਈ ਰੇਸ਼ਮ ਸਿੰਘ ਖਾਲਿਸਤਾਨੀ ਸੰਘਰਸ਼ ਦੇ ਸਰਗਰਮ ਲੀਡਰ ਹਨ ਅਤੇ ਸਿੱਖ ਯੂਥ ਆਫ ਅਮਰੀਕਾ ਵਿੱਚ ਵੀ ਸੇਵਾ ਨਿਭਾਅ ਚੁੱਕੇ ਹਨ। ਅਦਾਰਾ ਅੰਮ੍ਰਿਤਸਰ ਟਾਈਮਜ਼ ਵੱਲੋਂ ਭਾਈ ਰੇਸ਼ਮ ਸਿੰਘ ਨਾਲ ਇਸ ਦੁੱਖ ਦੀ ਘੜੀ ਵਿੱਚ ਅਫ਼ਸੋਸ ਜਾਹਿਰ ਕੀਤਾ ਜਾਂਦਾ ਹੈ ਅਤੇ ਅਰਦਾਸ ਹੈ ਕਿ ਅਕਾਲ ਪੁਰਖ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। 
ਭਾਈ ਰੇਸ਼ਮ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ 661 209 0118 ਤੇ ਕਾਲ ਕਰ ਸਕਦੇ ਹੋ।