*ਜਦੋਂ ਸਭ ਦੀਆਂ ਰੂਹਾਂ ਮਰ ਚੁੱਕੀਆਂ ਹਨ ਮੈਂ ਹੁਣ ਵੀ ਜ਼ਿੰਦਾ ਹਾਂ*  -ਪ੍ਰਗਿਆ ਮਿਸ਼ਰਾ  

*ਜਦੋਂ ਸਭ ਦੀਆਂ ਰੂਹਾਂ ਮਰ ਚੁੱਕੀਆਂ ਹਨ ਮੈਂ ਹੁਣ ਵੀ ਜ਼ਿੰਦਾ ਹਾਂ*  -ਪ੍ਰਗਿਆ ਮਿਸ਼ਰਾ  
ਪ੍ਰਗਿਆ ਮਿਸ਼ਰਾ

 *ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਕਤਲ ਦੀ ਕਹਾਣੀ ਦੇ ਜਵਾਬ ਵਿਚ!
 ਅਮ੍ਰਿੰਤਸਰ ਟਾਇਮਜ਼ ਬਿਊਰੋ  

ਚੰਡੀਗੜ੍ਹ  : ਸ਼ੋਸ਼ਲ ਮੀਡੀਆ ਉੱਤੇ ਪੈਣ ਵਾਲੀ ਹਰ ਖ਼ਬਰ ਸੱਚੀ ਨਹੀਂ ਹੁੰਦੀ, ਇਸ ਗੱਲ ਦਾ ਸਬੂਤ ਦਿੱਤਾ ਹੈ ਪ੍ਰਗਿਆ ਮਿਸ਼ਰਾ ਨੇ, ਪ੍ਰਗਿਆ ਮਿਸ਼ਰਾ ਇਕ ਆਮ ਪੱਤਰਕਾਰ ਹੈ,ਜੋ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਦੀ ਰਹਿਣ ਵਾਲੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਇੱਕ ਵਿਅਕਤੀ ਦੁਆਰਾ ਦਿਨ ਦਿਹਾੜੇ ਹੀ ਇਕ ਔਰਤ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ।

ਮਾਰੀ ਗਈ ਔਰਤ ਨੂੰ ਪ੍ਰਗਿਆ ਮਿਸ਼ਰਾ ਦਾ ਨਾਮ ਦੇ ਦਿੱਤਾ ਜਾਂਦਾ ਹੈ, ਅਤੇ ਨਾਲ ਹੀ ਕਾਰਨ ਇਹ ਦੱਸ ਦਿੱਤਾ ਜਾਂਦਾ ਹੈ ਕਿ ਪ੍ਰਗਿਆ ਮਿਸ਼ਰਾ ਨੇ ਜੋ ਕੁੰਭ ਮੇਲੇ ਉਤੇ ਇਕੱਠ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਸੀ ਉਸ ਦੇ ਕਾਰਨ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਲੋਕਾਂ ਦੀ ਸੋਚ ਇਹ ਹੀ ਸੀ ਕਿ ਉਸ ਸੱਚ ਨੂੰ ਲੋਕਾਂ ਤਕ ਲਿਆਉਣ ਲਈ ਹੀ ਪ੍ਰਗਿਆ ਮਿਸ਼ਰਾ ਦਾ ਕਤਲ ਕਰ ਦਿੱਤਾ ਗਿਆ ਹੈ । ਇਸ ਝੂਠੀ ਖ਼ਬਰ ਦੀ ਵੀਡੀਓ ਕਈ ਦਿਨ ਸ਼ੋਸਲ ਮੀਡੀਆ ਉਤੇ ਵਾਇਰਲ ਹੁੰਦੀ ਰਹੀ। 

ਆਖ਼ਰਕਾਰ ਜਦੋਂ ਇਹ ਖ਼ਬਰ ਪ੍ਰਗਿਆ ਮਿਸ਼ਰਾ ਦੇ ਕੋਲ ਪਹੁੰਚੀ ਤਦ ਉਸ ਨੇ ਇੱਕ ਵੀਡੀਓ ਬਣਾ ਕੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਟਵਿੱਟਰ ਰਾਹੀਂ ਦਿੱਤਾ । ਟਵਿੱਟਰ ਰਾਹੀਂ ਪ੍ਰਾਗਿਆ ਮਿਸ਼ਰਾ ਨੇ ਇਸ ਖ਼ਬਰ ਨੂੰ ਗ਼ਲਤ ਦੱਸੀਆ ਕਿ ਉਸ ਦੀ ਮੌਤ ਹੋ ਗਈ ਹੈ , ਅਤੇ ਨਾਲ ਹੀ ਉਸ ਨੇ ਕਿਹਾ ਕਿ ਜਦੋਂ ਸਾਰਿਆਂ ਦੀਆਂ ਆਤਮਾਵਾਂ ਮਰ ਚੁੱਕੀਆਂ ਹਨ ਪਰ ਉਹ ਫਿਰ ਵੀ ਜ਼ਿੰਦਾ ਹੈ ।  ਉਸ ਦੀ ਇਸ ਝੂਠੀ ਖ਼ਬਰ ਪੈਣ ਦੇ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਲੋਕਾਂ ਵਿੱਚ  ਇਸ ਗੱਲ ਨੂੰ ਲੈ ਕੇ ਅਜੇ ਵੀ ਡਰ ਹੈ ਕਿ ਸੱਚ ਬੋਲਣ ਵਾਲੇ ਨੂੰ ਭਿਆਨਕ ਮੌਤ ਦਿੱਤੀ ਜਾਂਦੀ ਹੈ ।