ਸਾਬਕਾ ਉਪ ਰਾਸ਼ਟਰਪਤੀ ਪਿੰਸ ਦੇ ਦਿਲ ਦੀ ਸਫ਼ਲ ਸਰਜਰੀ

ਸਾਬਕਾ ਉਪ ਰਾਸ਼ਟਰਪਤੀ ਪਿੰਸ ਦੇ ਦਿਲ ਦੀ ਸਫ਼ਲ ਸਰਜਰੀ
ਸਾਬਕਾ ਰਾਸ਼ਟਰਪਤੀ ਮਾਈਕ ਪਿੰਸ

ਅੰਮ੍ਰਿਤਸਰ ਟਾਈਮਜ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) ਸਾਬਕਾ ਰਾਸ਼ਟਰਪਤੀ ਮਾਈਕ ਪਿੰਸ ਦੇ ਦਿੱਲ ਦੀ ਗਤੀ ਮੱਧਮ ਹੋ ਜਾਣ ਉਪਰੰਤ ਉਨਾਂ ਦੇ ਦਿੱਲ ਦੀ ਸਰਜਰੀ ਕਰਨੀ ਪਈ ਹੈ ਜਿਸ ਤੋਂ ਬਾਅਦ ਉਹ ਠੀਕ ਹੋ ਰਹੇ ਹਨ। ਇਹ ਜਾਣਕਾਰੀ ਸਾਬਕਾ ਉੱਪ ਰਾਸ਼ਟਰਪਤੀ ਦੇ ਦਫਤਰ ਨੇ ਦਿੱਤੀ ਹੈ। ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਹਫਤਿਆਂ ਦੌਰਾਨ ਪੈਨਸ ਨੂੰ ਅਜਿਹੇ ਲੱਛਣਾਂ ਦਾ  ਅਹਿਸਾਸ ਹੋਇਆ ਜਿਨਾਂ ਤੋਂ ਪਤਾ ਲੱਗਦਾ ਸੀ ਕਿ ਉਨਾਂ ਦੇ ਦਿੱਲ ਦੀ ਧੜਕਣ ਮੱਧਮ ਹੋ ਗਈ ਹੈ ਜੋ ਖਤਰਨਾਕ ਸਾਬਤ ਹੋ ਸਕਦੀ ਹੈ।

ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਨੋਵਾ ਫੇਅਰਫੈਕਸ ਮੈਡੀਕਲ ਕੈਂਪਸ ਵਿਖੇ ਉਨਾਂ ਦੇ ਦਿੱਲ ਦਾ ਆਪਰੇਸ਼ਨ ਕਰਕੇ ਪੇਸ ਮੇਕਰ ਲਾ ਦਿੱਤਾ ਗਿਆ। ਉਨਾਂ ਦੀ ਸਰਜਰੀ ਪੂਰੀ ਤਰਾਂ ਸਫਲ ਰਹੀ ਹੈ ਤੇ ਉਹ ਅਗਲੇ ਕੁਝ ਦਿਨਾਂ ਦੌਰਾਨ ਆਮ ਵਾਂਗ ਕੰਮ ਕਰ ਸਕਣਗੇ। ਪਿੰਸ ਨੇ ਜਾਰੀ ਇਕ ਬਿਆਨ ਵਿਚ ਡਾਕਟਰਾਂ, ਨਰਸਾਂ ਤੇ ਹੋਰ ਸਟਾਫ ਦਾ ਧੰਨਵਾਦ ਕੀਤਾ ਹੈ।