ਅਮਰੀਕਾ ਵਿਚ ਕਰੋੜਾਂ ਲੋਕ ਕਰ ਰਹੇ ਜਬਰਦਸਤ ਤੂਫਾਨ ਦਾ ਸਾਹਮਣਾ

ਅਮਰੀਕਾ ਵਿਚ ਕਰੋੜਾਂ ਲੋਕ  ਕਰ ਰਹੇ ਜਬਰਦਸਤ ਤੂਫਾਨ ਦਾ ਸਾਹਮਣਾ

ਮੌਸਮ ਵਿਚ ਆਈ ਭਿਆਨਕ ਤਬਦੀਲੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 8 ਮਾਰਚ (ਹੁਸਨ ਲੜੋਆ ਬੰਗਾ)- ਲੋਵਾ ਵਿਚ ਤੂਫਾਨ ਦੀ ਲਪੇਟ ਵਿਚ ਆ ਕੇ 7 ਵਿਅਕਤੀਆਂ ਦੇ ਮਾਰੇ ਜਾਣ ਉਪਰੰਤ ਤੂਫਾਨ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਇਕ ਰਿਪੋਰਟ ਅਨੁਸਾਰ ਐਟਲਾਂਟਾ ਤੋਂ ਫਿਲਾਡੈਲਫੀਆ ਤੱਕ 7.5 ਕਰੋੜ ਲੋਕਾਂ ਨੂੰ ਭਿਆਨਕ ਤੂਫਾਨ ਦੀ ਚਿਤਾਵਨੀ ਦਿੱਤੀ ਗਈ ਹੈ ਜਦ ਕਿ ਵਾਸ਼ਿੰਗਟਨ, ਡੀ ਸੀ ਤੇ ਬਾਲਟੀ ਮੋਰ ਸਮੇਤ ਹੋਰ ਸ਼ਹਿਰਾਂ ਵਿਚ ਮੌਸਮ ਵਿਚ ਗੰਭੀਰ ਬਦਲਾਅ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌੌਸਮ ਵਿਗਿਆਨੀ ਹੇਲੇ ਬਰਿੰਕ ਨੇ ਕਿਹਾ ਹੈ ਕਿ ਮੁੱਖ ਖਤਰਾ ਕੁਝ ਥਾਵਾਂ 'ਤੇ ਤੂਫਾਨ ਆਉਣ ਤੇ ਖਤਰਨਾਕ ਹਵਾਵਾਂ  ਚੱਲਣ ਦਾ ਹੈ। ਉਨਾਂ ਕਿਹਾ  ਹੈ ਕਿ ਵਿਸ਼ੇਸ਼ ਤੌਰ 'ਤੇ ਓਹੀਓ ਰਿਵਰ ਵੈਲੀ ਵਿਚ ਤੂਫਾਨ ਦੇ ਨਾਲ ਭਾਰੀ ਬਾਰਿਸ਼ ਪਵੇਗੀ। ਇਹ ਬਾਰਿਸ਼ ਪ੍ਰਤੀ ਘੰਟਾ ਇਕ ਤੋਂ 2 ਇੰਚ ਤੱਕ ਪੈ ਸਕਦੀ ਹੈ। ਓਹੀਓ,ਇੰਡਿਆਨਾ ਤੇ ਪੱਛਮੀ ਵਿਰਜੀਨੀਆ ਵਿਚ ਹੜ ਉਪਰ ਨਿਗਰਾਨੀ ਰਖਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।