ਕੈਲੀਫੋਰਨੀਆਂ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਨੇਵਾਡਾ ਵੱਲ ਵਧਣ ਲੱਗੀ

ਕੈਲੀਫੋਰਨੀਆਂ ਦੇ ਜੰਗਲਾਂ ਨੂੰ ਲੱਗੀ ਭਿਆਨਕ ਅੱਗ ਨੇਵਾਡਾ ਵੱਲ ਵਧਣ ਲੱਗੀ

ਸਹਿਮੇ ਸਥਾਨਕ ਵਾਸੀ ਘਰ ਛੱਡਣ ਲਈ ਮਜ਼ਬੂਰ

ਅੰਮ੍ਰਿਤਸਰ ਟਾਈਮਜ਼ ਬਿਉਰੋ


ਕੈਲੀਫੋਰਨੀਆ ( ਅੰਮ੍ਰਿਤਪਾਲ ਸਿੰਘ)  : ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਪਿਛਲੇ 48 ਘੰਟਿਆਂ ਦੌਰਾਨ ਹੋਰ ਵੱਡੇ ਪੱਧਰ ’ਤੇ ਫੈਲ ਗਈ ਹੈ। ਅਮਰੀਕਾ ਦੇ ਇਸ ਸੂਬੇ ਵਿਚ ਲੱਗੀ ਅੱਗ ਕਾਰਨ ਹੁਣ ਤੱਕ 65,474 ਏਕੜ ਖਾਕ ਬਣ ਚੁਕਿਆ ਹੈ। ਇਹ ਅੱਗ ਲਗਾਤਾਰ ਤੇਜੀ ਨਾਲ ਫੈਲ ਰਹੀ ਹੈ। ਪਿਛਲੇ ਮਹੀਨੇ ਦੀ 14 ਅਗਸਤ ਨੂੰ ਭੜਕੀ ਇਹ ਅੱਗ ਹੁਣ ਬਹੁਤ ਤੇਜ਼ੀ ਨਾਲ ਵੱਡੇ ਇਲਾਕੇ ਨੂੰ ਖਾਕ ਬਣਾ ਚੁੱਕੀ ਹੈ। ਸ਼ੰਕਾ ਜਤਾਈ ਜਾ ਰਹੀ ਹੈ ਕਿ ਜਿਸ ਤੇਜ਼ ਗਤੀ ਨਾਲ ਹਵਾ ਚੱਲ ਰਹੀ ਹੈ ਇਹ ਅੱਗ ਹੋਰ ਇਲਾਕਿਆਂ ਵਿਚ ਵੀ ਫੈਲ ਸਕਦੀ ਹੈ।ਕੈਲੀਫੋਰਨੀਆ ਦੇ ਗਵਰਨਰ ਦਫ਼ਤਰ ਵਲੋਂ ਜਾਰੀ ਬਿਆਲ ਵਿਚ ਕਿਹਾ ਕਿ ਅੱਗ ਦੀ ਵਜਾ ਕਾਰਨ ਐਲਡੋਰਾਡੋ ਕਾਉਂਟੀ ਤੋਂ 25 ਹਜ਼ਾਰ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਅੱਗ ’ਤੇ ਕਾਬੂ ਪਾਉਦ ਲਈ 653 ਫਾਇਰ ਬਿ੍ਰਗੇਡ ਕਰਮਚਾਰੀ ਲੱਗੇ ਹੋਏ ਹਨ ਪ੍ਰੰਤੂ ਹੁਣ ਤੱਕ ਇਸ ਭਿਆਨਕ ਅੱਗ ’ਤੇ ਇਕ ਫੀਸਦੀ ਵੀ ਕਾਬੂ ਨਹੀਂ ਪਾਇਆ ਜਾ ਸਕਿਆ।


ਡਿਕਸੀ ਅਤੇ ਕੈਲਡੋਰ ਇਲਾਕੇ ਵਿਚ ਲੱਗੀ ਕਾਰਨ ਸੂਸੈਨਵਿਲੇ ਕਸਬੇ ਦੇ ਆਸ-ਪਾਸ ਦੇ 15 ਕਿਲੋਮੀਟਰ ਦੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਇਸ ਅੱਗ ਨਾਲ ਹੁਣ ਤੱਕ 678 ਲੱਖ ਏਕੜ ਜੰਗਲ ਸੜ ਕੇ ਸੁਆਹ ਹੋ ਚੁੱਕਾ ਹੈ। ਡਿਸਕੀ ਦੇ ਜੰਗਲਾਂ ਨੂੰ ਲੱਗੀ ਅਜਿਹੀ ਪਹਿਲੀ ਅੱਗ ਹੈ ਜਿਸ ਨੇ ਸਿਓਰਾ ਨੇਵਾਡਾ ਦੀ ਰੇਂਜ ਨੂੰ ਪੂਰੀ ਤਰਾਂ ਖਾਕ ਕਰ ਦਿੱਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਅੱਗ ਨਾਲ ਨੇਵਾਡਾ ਰੇਂਜ ਦੇ ਪਹਾੜੀ ਹਿੱਸੇ ਨੂੰ ਪੂਰੀ ਤਰਾਂ ਜਲ਼ਾ ਦਿੱਤਾ ਹੈ। ਇਥੋਂ ਤੱਕ ਕਿ ਇਸ ਦਾ ਅਸਰ ਹੇਠ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲਿਆ।

ਕੈਲਡੋਰ ਖੇਤਰ ਵਿਚ ਲੱਗੀ ਅੱਗ ਕਾਰਨ ਇੰਟਰਸਟੇਟ ਹਾਈਵੇਅ ਦਾ 74 ਕਿਲੋਮੀਟਰ ਲੰਬਾ ਇਲਾਕਾ ਬੰਦ ਕਰ ਦਿੱਤਾ ਗਿਆ ਹੈ। ਹਵਾ ਦੀ 65 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਕਾਰਨ ਇਹ ਅੱਗ ਹੋਰ ਇਲਾਕਿਆਂ ਵਿਚ ਨਾ ਫੈਲੇ, ਨੂੰ ਰੋਕਣ ਲਈ ਜੰਗੀ ਪੱਧਰ ’ਤੇ ਇੰਤਜਾਮ ਕੀਤੇ ਜਾ ਰਹੇ ਹਨ।ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫ਼ਤੇ ਦੀ ਸ਼ੁਰੂਆਤ ਵਿਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਜੇ ਕੈਲੀਫੋਰਨੀਆ ਸੂਬੇ ਵਿਚ ਤੇਜ਼ ਮੀਂਹ ਪੈਂਦਾ ਹੈ ਤਾਂ ਇਹ ਅੱਗ ਬੁਝ ਜਾਵੇਗੀ।