ਦਾ ਪੰਜਾਬ ਨੇ ਟਿੱਕਰੀ ਬਾਰਡਰ ਤੇ ਕੀਤੀ ਸਕੂਲ ਸੇਵਾ ਸ਼ੁਰੂ

ਦਾ ਪੰਜਾਬ ਨੇ ਟਿੱਕਰੀ ਬਾਰਡਰ ਤੇ ਕੀਤੀ ਸਕੂਲ ਸੇਵਾ ਸ਼ੁਰੂ

ਫਰੀਮਾਂਟ : ਦਾ ਪੰਜਾਬ ਨੇ ਟਿੱਕਰੀ ਬਾਰਡਰ ਤੇ ਪਿੱਛਲੇ ਦਿਨੀਂ ਹਸਪਤਾਲ, ਲਾਇਬ੍ਰੇਰੀ , ਰਹਾਇਸ਼ , ਗ਼ੁਸਲਖ਼ਾਨੇ , ਡਾਕੂਮੈਂਟਰੀ ਵਗੈਰਾ ਦਿਖਾਉਣ ਲਈ ਸਕਰੀਨ, ਪੱਗੜੀ ਸਿਖਲਾਈ ਸੈਂਟਰ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਹੁਣ ਉਹਨਾਂ ਨੇ ਲੋੜਵੰਦਾਂ ਲਈ ਉੱਥੇ ਸਕੂਲ ਵੀ ਖੋਲ੍ਹ ਦਿੱਤਾ ਹੈ। ਸਕੂਲ ਦਾ ਪ੍ਰੋਜੈਕਟ ਭਾਈ ਰਮਜ਼ਾਨ ਅਲੀ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਕਰਣ ਵਾਲਾ ਪ੍ਰੋਜੈਕਟ ਸੀ ਜਿਸਦੀ ਕੱਲ੍ਹ ਸ਼ੁਰੂਆਤ ਹੋ ਗਈ ਹੈ। ਖਾਲਸਾ ਪੰਚਾਇਤ ਫਰੀਮਾਂਟ ਨੇ ਵੀ ਇਸ ਵਿੱਚ ਸੇਵਾ ਨਿਭਾਈ ਹੈ। ਇਹ ਸਕੂਲ ਉਹਨਾਂ ਬੱਚਿਆਂ ਲਈ ਖੋਲ੍ਹਿਆ ਗਿਆ ਹੈ ਜਿਹੜੇ ਦਿਨ ਵੇਲੇ ਉੱਥੇ ਖਾਲ਼ੀ ਬੋਤਲਾਂ ਜਾਂ ਹੋਰ ਰੀਸਾਈਕਲਿੰਗ ਦਾ ਸਮਾਨ ਚੁੱਕਣ ਆਉਂਦੇ ਸਨ ਤੇ ਉਸੇ ਨਾਲ ਹੀ ਸ਼ਾਇਦ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਸਨ।

ਦਾ ਪੰਜਾਬ ਟੀਮ ਨੂੰ ਵਲੰਟੀਅਰਾਂ ਦੀ ਜ਼ਰੂਰਤ ਹੈ ਅਤੇ ਜਿਹੜੇ ਵੀਰ ਭੈਣ ਸੇਵਾ ਕਰ ਸਕਦੇ ਹਨ ਉਹ ਪੋਲ ਨੰਬਰ 40 ਤੇ ਆ ਕੇ ਸੰਪਰਕ ਕਰ ਸਕਦੇ ਹਨ।