ਗੱਲਾਂ-ਬਾਤਾਂ ! ਮੇਰੀ ਮਾਂ ਦੀਆਂ....

ਗੱਲਾਂ-ਬਾਤਾਂ ! ਮੇਰੀ ਮਾਂ ਦੀਆਂ....

ਜਜ਼ਬਾਤਾਂ ਦੀ ਸਾਂਝ

ਕੋਵਿਡ-19 ਦੀ ਵੈਕਸੀਅਨ ਲਵਾਉਣ ਦੇ ਉਤਸ਼ਾਹ ਕਾਰਨ ਮੇਰੀ ਮਾਤਾ ਜੀ ਦੀ ਸਿਹਤ 'ਚ ਆਇਆ ਸੁਧਾਰ ਸਾਫ਼ ਨਜ਼ਰ ਆਉਣ ਲੱਗ ਪਿਆ ਹੈ।ਮਾਤਾ ਜੀ ਹੁਣ ਪਹਿਲਾਂ ਦੇ ਮੁਕਾਬਲੇ ਚਮਤਕਾਰੀ ਰੂਪ 'ਚ ਹੁਣ ਤੰਦਰੁਸਤ ਲੱਗਣ ਲੱਗ ਪਏ ਹਨ ਤੇ ਅੱਜ ਕੱਲ ਮੇਰੇ ਨਾਲ ਆਪਣੀ ਜ਼ਿੰਦਗੀ ਦੀਆਂ ਕੁਝ ਕੌੜੀਆਂ-ਮਿੱਠੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਨੇ ਜਦੋਂ ਕੋਈ ਕੌੜੀ ਯਾਦ ਸਾਂਝੀ ਕਰਦੇ, ਉਹਨਾਂ ਦਾ ਗੱਚ (ਗਲਾ) ਭਰ ਆਉਂਦਾ ਜਦੋਂ ਮਿੱਠੀ ਯਾਦ ਸਾਂਝੀ ਕਰਦੇ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਅਲੱਗ ਹੀ ਕਿਸਮ ਦੀ  ਚਮਕ ਆ ਜਾਂਦੀ, ਐਵੇਂ ਗੱਲਾਂ ਕਰਦੇ ਜਿਵੇਂ ਕੱਲ ਦੀਆਂ ਹੀ ਗੱਲਾਂ ਹੋਣ ਪਰ ਇਹ ਗੱਲਾਂ-ਬਾਤਾਂ, ਸੱਠ-ਸੱਤਰ ਸਾਲ ਪੁਰਾਣੀਆਂ ਹੁੰਦੀਆਂ ਨੇ। ਹੁਣ ਮਾਤਾ ਜੀ ਦੇ ਹਾਣਦਾ ਕੋਈ ਵੀ ਆਲੇ-ਦੁਆਲੇ, ਨੇੜੇ-ਤੇੜੇ ਦਿਖਦਾ ਨਹੀਂ,

ਪ੍ਰੰਤੂ ਮੇਰੇ ਮਾਤਾ ਜੀ ਦੀਆਂ ਗੱਲਾਂ ਵਿੱਚ ਐਨੀ ਊਰਜਾ ਹੁੰਦੀ ਹੈ ਕਿ ਉਹ ਉਸ ਸਮੇਂ ਨੂੰ ਮੇਰੀਆਂ ਅੱਖਾਂ ਸਾਹਮਣੇ ਜਿਉਂਦਾ ਖੜਾ ਕਰ ਦੇਂਦੇ ਹਨ ਤੇ ਮੈਨੂੰ ਐਵੇਂ ਲੱਗ ਰਿਹਾ ਹੁੰਦਾ ਕਿ ਹੁਣ ਮੇਰੇ ਮਾਤਾ ਜੀ ਇਹ ਜੀਵਨ ਮੁੜ ਜਿਊਣ ਲਈ ਤਿਆਰ ਹਨ,।ਬੇਸ਼ੱਕ  ਹਰ ਇਨਸਾਨ ਨਾਲ  ਅਨੇਕਾਂ ਰਿਸ਼ਤੇ ਜਨਮ ਲੈਂਦੇ ਹਨ।ਇਹ ਉਹ ਰਿਸ਼ਤੇ ਹਨ ਜੋ ਜਨਮ ਤੋਂ ਬਾਅਦ ਬਣਦੇ ਹਨ ਪਰ ਮਾਂ ਨਾਲ ਰਿਸ਼ਤਾ ਉਸ ਦੇ ਜਨਮ ਤੋਂ ਹੀ ਪਹਿਲਾਂ ਹੀ  ਬਣ ਜਾਂਦਾ ਹੈ । ਕੁਦਰਤ ਦੀ ਬਣਾਈ ਇਸ ਕਾਇਨਾਤ ਵਿਚ ਮਾਂ ਦੀ ਭੂਮਿਕਾ  ਸਭ ਤੋਂ ਅਣਮੁੱਲ ਹੁੰਦੀ ਹੈ. ਜਿਸ ਦਾ ਕਰਜ ਇਨਸਾਨ ਆਪਣੇ ਜਿਊਂਦੇ ਜੀਅ ਕਦੇ ਵੀ ਨਹੀਂ ਉਤਾਰ ਸਕਦਾ । 
 ਸਮੇਂ ਦੀ ਚੱਲ ਰਹੀ ਇਸ ਭਿਆਨਕ ਬੀਮਾਰੀ ਨੇ ਅਨੇਕਾਂ ਹੀ ਘਰ ਬਜ਼ੁਰਗਾਂ ਤੋਂ ਸੱਖਣੇ ਕਰ ਦਿੱਤੇ ਹਨ । ਸੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਾਨੂੰ ਸਭ ਨੂੰ  ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ  covid- 19 ਦਾ ਇੰਜੈਕਸ਼ਨ ਲਗਵਾ ਕੇ ਉਨ੍ਹਾਂ ਦੀ ਸਿਹਤ  ਨੂੰ ਇਕ ਅਜਿਹੇ ਸੁਰੱਖਿਆ ਘੇਰੇ ਵਿਚ  ਰੱਖ ਦੇਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਜੇ ਹੀ ਭਿਆਨਕ ਬੀਮਾਰੀ ਉਨ੍ਹਾਂ ਦੇ ਨੇੜੇ ਨਾ ਜਾ ਸਕੇ, ਤਾਂ ਜੋ ਸਾਡੇ ਬਜ਼ੁਰਗ ਘਰ ਦੀ ਛਤਰੀ ਬਣ ਕੇ ਹਮੇਸ਼ਾਂ ਹੀ ਸਾਡੇ ਨਾਲ ਰਹਿਣ ਅਤੇ ਪ੍ਰਮਾਤਮਾ ਸਭ ਦੇ ਸਿਰ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਬਣਾਈ ਰੱਖੇ।

ਅਜੈ ਸਭਰਵਾਲ,
ਏ. ਐੱਸ. ਆਈ. ਪੰਜਾਬ ਪੁਲਿਸ।