ਲੁਧਿਆਣਾ ਮੰਡੀ ਵਿਚ ਫ਼ਸਲ ਵੇਚਣ ਲਈ ਸੰਘਰਸ਼

ਲੁਧਿਆਣਾ ਮੰਡੀ ਵਿਚ ਫ਼ਸਲ ਵੇਚਣ ਲਈ ਸੰਘਰਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ: ਕਿਸਾਨ ਦੀ ਹਾਲਤ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ। ਇਕ ਪਾਸੇ ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੀਆਂ ਬਰੂਹਾਂ 'ਤੇ ਹੈ, ਅਤੇ ਹੁਣ ਮੰਡੀਆਂ ਵਿਚ ਰੁਲ ਰਿਹਾਂ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀਆਂ ਮੰਡੀਆਂ ਵਿੱਚ ਫਸਲਾਂ ਵੇਚਣ ਲਈ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।

 ਕਿਸਾਨਾਂ ਨਾਲ ਹੋਈ ਗੱਲ ਤੋਂ ਪਤਾ ਲੱਗਿਆ ਕਿ ਕਿਵੇਂ ਫ਼ਸਲ ਵੇਚਣ ਲਈ ਉਹਨਾਂ ਨੂੰ ਮੰਡੀ ਵਿਚ ਹੀ ਰਾਤ ਬਤੀਤ ਕਰਨੀਂ ਪੈਂਦੀ ਹੈ। ਪਰ ਫੇਰ ਵੀ ਕੋਈ ਪੱਕਾ ਯਕੀਨ ਨਹੀਂ ਕਿ ਉਨ੍ਹਾਂ ਦੀ ਉਪਜ ਨੂੰ ਬੈਗਾਂ ਵਿਚ ਭਰਿਆ ਜਾਵੇਗਾ ਜਾਂ ਨਹੀਂ । ਮਨਜੀਤ ਸਿੰਘ ਨਾਮੀ ਇਕ ਕਿਸਾਨ ਨਾਲ ਹੋਈ ਗੱਲ ਬਾਤ ਤੋਂ ਪਤਾ ਚੱਲਿਆ ਕਿ ਪਹਿਲਾ ਜੋ ਖਰੀਦ ਦੀ ਪ੍ਰਕਿਰਿਆ  ਸੀ ਉਹ ਸੌਖੀ ਸੀ ਪਰ ਹੁਣ ਖਰੀਦਦਾਰ ਲੱਭਣਾ ਪੈਣਾ ਹੈ।