ਆਮ ਆਦਮੀ ਪਾਰਟੀ ਦੇ ਹੱਥ ਪੰਜਾਬ ਸੂਬੇ ਦੀ ਵਾਗਡੋਰ

 ਆਮ ਆਦਮੀ ਪਾਰਟੀ ਦੇ ਹੱਥ ਪੰਜਾਬ ਸੂਬੇ ਦੀ ਵਾਗਡੋਰ

 ਭਗਵੰਤ ਮਾਨ ਨੇ ਚੁੱਕੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ

ਅੰਮ੍ਰਿਤਸਰ ਟਾਈਮਜ਼

ਖਟਕੜ ਕਲਾਂ : -ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਨੇ ਸਹੁੰ ਚੁੱਕ ਲਈ ਹੈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ।-ਇਸ ਮੌਕੇ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਜਨਤਾ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਇਥੇ ਸਹੁੰ ਚੁੱਕਣ ਦਾ ਖਾਸ ਮਕਸਦ ਇਹ ਸੀ ਕਿ ਜੋ ਸ਼ਹੀਦ ਭਗਤ ਸਿੰਘ ਨੇ ਆਮ ਆਦਮੀ ਦੀ ਆਜ਼ਾਦੀ ਦਾ ਸੁਪਨਾ ਦੇਖਿਆ ਸੀ, ਉਸ ਨੂੰ ਪੂਰਾ ਕਰਨਾ ਹੈ ਉਨ੍ਹਾਂ ਕਿਹਾ ਕਿ ਆਪਾਂ ਆਪਣਾ ਪੰਜਾਬ ਠੀਕ ਕਰਾਂਗੇ ਉਨ੍ਹਾਂ ਜਨਤਾ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਤੁਹਾਡੇ ਨਾਲ ਹੀ ਰਹਾਂਗੇ ਤੁਹਾਡਾ ਹਰ ਸੁਪਨਾ ਪੂਰਾ ਕਰਾਂਗੇ ਉਨ੍ਹਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦਾ ਖਾਸ ਤੌਰ ਤੇ ਧੰਨਵਾਦ ਵੀ ਕੀਤਾ।

ਸਟੇਜ ਤੇ ਬਿਰਾਜਮਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਪਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ,ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਹਰਪਾਲ ਸਿੰਘ ਚੀਮਾ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ ਤੇ ਸਰਵਜੀਤ ਕੌਰ ਮਾਣੂੰਕੇ ਸਣੇ ਸਾਰੇ 91 ਜੇਤੂ ਸਟੇਜ ਤੇ ਬਿਰਾਜਮਾਨ ਸਨਭਗਵੰਤ ਮਾਨ ਨਾਲ 'ਆਪ' ਦੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਬਸੰਤੀ ਪੱਗ ਬੰਨ੍ਹ ਕੇ ਪਹੁੰਚੇ ਸਨ।ਬਸੰਤੀ ਰੰਗ ਰੰਗੇ ਖਟਕੜ ਕਲਾਂ ਵਿਚ ਹਰ ਪਾਸੇ ਮੇਰਾ ਰੰਗ ਦਾ ਬਸੰਤੀ ਚੋਲਾ ਦੇ ਗੀਤ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜ ਰਹੇ ਸਨ ਸਮਾਰੋਹ ਵਿਚ ਲੋਕ ਨੱਚ ਰਹੇ ਸਨ

ਅਮਰੀਕਾ ਤੋਂ ਆਏ ਭਗਵੰਤ ਮਾਨ ਦੇ ਧੀ -ਪੁੱਤ ਵੀ ਹੋਏ ਸਹੁੰ ਚੁੱਕ ਸਮਾਗਮ ' ਸ਼ਾਮਿਲ

https://ssl.gstatic.com/ui/v1/icons/mail/images/cleardot.gif

ਸਹੁੰ ਚੁੱਕ ਸਮਾਗਮ ਦੌਰਾਨ ਭਗਵੰਤ ਮਾਨ ਦੇ ਪੁੱਤਰ ਤੇ ਧੀ ਵੀ ਮੌਜੂਦ ਸਨ ਭਗਵੰਤ ਮਾਨ ਦਾ 2015 ਵਿੱਚ ਤਲਾਕ ਹੋ ਗਿਆ ਸੀ ਅਤੇ ਉਨ੍ਹਾਂ ਦੀ 21 ਸਾਲਾ ਧੀ ਸੀਰਤ ਕੌਰ ਅਤੇ 17 ਸਾਲਾ ਪੁੱਤਰ ਦਿਲਸ਼ਾਨ ਅਮਰੀਕਾ ਵਿੱਚ ਆਪਣੀ ਮਾਂ ਨਾਲ ਰਹਿੰਦੇ ਹਨ 2014 ਵਿੱਚ ਭਗਵੰਤ ਮਾਨ ਨੇ ਲੋਕ ਸਭਾ ਚੋਣ ਲੜੀ ਅਤੇ ਫਿਰ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਨੇ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਮਾਨ ਪਹਿਲੀ ਵਾਰ 2014 ਵਿਚ ਸੰਸਦ ਮੈਂਬਰ ਚੁਣੇ ਗਏ ਸਨ, ਜਦਕਿ 2015 ਵਿਚ ਦੋਹਾਂ ਦਾ ਤਲਾਕ ਹੋ ਗਿਆ ਸੀ ਇਸ ਦੇ ਨਾਲ ਹੀ ਇੰਦਰਪ੍ਰੀਤ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿ ਭਗਵੰਤ ਮਾਨ ਪੰਜਾਬ ਦੇ ਸੀਐਮ ਬਣ ਗਏ।ਇਸ ਦੌਰਾਨ ਸੂਫੀ ਗਾਇਕ ਗੁਰਦਾਸ ਮਾਨ ਨੇ ਕਿਹਾ, “ਇਹ (ਆਪ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਜਿੱਤ ਕੇ) ਸਿਰਫ਼ ਸ਼ੁਰੂਆਤ ਹੈ ਉਨ੍ਹਾਂ ਦੀ (ਆਪ) ਵਿਚਾਰਧਾਰਾ ਵਿਸ਼ੇਸ਼ ਹੈ ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਨ੍ਹਾਂ (ਆਪ) ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀ ਹਿੰਮਤ ਦੇਵੇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 'ਅੱਜ ਪੰਜਾਬ ਲਈ ਵੱਡਾ ਦਿਨ ਹੈ ਨਵੀਂ ਉਮੀਦ ਦੀ ਇਸ ਸੁਨਹਿਰੀ ਸਵੇਰ ਵਿੱਚ ਅੱਜ ਸਾਰੇ ਪੰਜਾਬ  ਨੇ ਇੱਕਠੇ ਹੋ ਕੇ ਇੱਕ ਖੁਸ਼ਹਾਲ ਪੰਜਾਬ ਬਣਾਉਣ ਦਾ ਪ੍ਰਣ ਲਿਆ ਹੈ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੀ ਸਮਾਗਮ ਵਿਚ ਪੁੱਜੇਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਲਈ ਸਭ ਤੋਂ ਅੱਗੇ ਚੱਲ ਰਹੇ ਅਨਮੋਲ ਰਤਨ ਸਿੱਧੂ ਸਮਾਗਮ ਵਿਚ ਪੁੱਜੇਕਾਂਗਰਸ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਅਮਰ ਨੂਰੀ ਤੇ ਗੁਰਦਾਸ ਮਾਨ ਵੀ ਸਹੁੰ ਚੁੱਕ ਸਮਾਗਮ ਵਿਚ ਪੁੱਜੇ

ਨਵਾਂ ਮੰਤਰੀ ਮੰਡਲ 19 ਨੂੰ ਚੁੱਕ ਸਕਦਾ ਹੈ ਸਹੁੰ

ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੁਣ ਨਵੀਂ ਕੈਬਨਿਟ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਵਿਖੇ ਹਾਲ ਵਿੱਚ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿੱਚ ਹੋਵੇਗਾ ਸਮਾਗਮ 19 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 2 ਮਾਰਚ ਨੂੰ 20 ਕਰੋੜ ਰੁਪਏ ਨਾਲ ਬਣੀ ਇਸ ਇਮਾਰਤ ਦਾ ਉਦਘਾਟਨ ਕੀਤਾ ਸੀ ਆਡੀਟੋਰੀਅਮ ਵਿੱਚ 500 ਤੋਂ 600 ਲੋਕਾਂ ਦੇ ਬੈਠਣ ਦੀ ਸਮਰਥਾ ਹੈ ਬਾਹਰਲੇ ਲਾਅਨ ਵਿੱਚ ਵੀ 1500 ਤੋਂ ਦੋ ਹਜ਼ਾਰ ਲੋਕ ਇਕੱਠੇ ਹੋ ਸਕਦੇ ਹਨ 19 ਮਾਰਚ ਨੂੰ ਰਾਜ ਭਵਨ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ