ਐਲਾਮੀਡਾ ਕਾਊਂਟੀ ਸੁਪਰਵਾਈਜਰ, ਕੈਲੀਫੋਰਨੀਆ ਵਲੋਂ ਸਮਾਜ ਸੇਵਕ ਕਸ਼ਮੀਰ ਸਿੰਘ ਸ਼ਾਹੀ ਦਾ ਸ਼ਾਹੀ ਢੰਗ ਨਾਲ ਸਨਮਾਨ।
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ): ਬੇ ਏਰੀਆ ਵਿੱਚ ਵੱਖ ਵੱਖ ਖਿੱਤਿਆਂ ਚ ਸਮਾਜ ਸੇਵਾ ਦੇ ਕੰਮ ਕਰਨ ਬਦਲੇ ਚਰਚਾ ਚ ਰਹਿਣ ਵਾਲੇ ਕਸ਼ਮੀਰ ਸਿੰਘ ਸ਼ਾਹੀ ਦਾ ਐਲਾਮੀਡਾ ਕਾਊਂਟੀ ਸੁਪਰਵਾਈਜਰ ਵਲੋਂ ਸ਼ਾਹੀ ਢੰਗ ਨਾਲ ਸਨਮਾਨ ਕੀਤਾ ਗਿਆ। ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ (ਏਏਪੀਆਈ) ਵਲੋਂ ਇਸ ਮਹੀਨੇ ਨੂੰ ਹੈਰੀਟੇਜ ਮਹੀਨੇ ਵਜੋਂ ਘੋਸ਼ਿਤ ਕੀਤਾ ਗਿਆ ਹੈ। ਏਏਪੀਆਈ ਜੋ ਏਸ਼ੀਅਨ ਅਮਰੀਕਨਾਂ, ਨੇਟਿਵ ਹਵਾਈਅਨੀਆਂ, ਅਤੇ ਪੈਸੀਫਿਕ ਆਈਲੈਂਡਰਜ਼ 'ਤੇ ਵ੍ਹਾਈਟ ਹਾਊਸ ਇਨੀਸ਼ੀਏਟਿਵ ਦੁਆਰਾ ਅਪਣਾਇਆ ਗਿਆ ਇਹ ਸਮੂਹ ਹੈ।
ਅਮਰੀਕਾ ਵਿੱਚ ਏਸ਼ੀਆਈ ਲੋਕਾਂ ਦੇ ਯੋਗਦਾਨ ਨੂੰ 1978 ਤੋਂ ਰਾਸ਼ਟਰੀ ਪੱਧਰ 'ਤੇ ਮਾਨਤਾ ਦਿੱਤੀ ਗਈ ਸੀ ਤੇ ਮਈ ਦਾ ਮਹੀਨਾ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇਹ 1843 ਵਿੱਚ ਸੀਮਤ ਰਾਜਾਂ ਵਿੱਚ ਪਹਿਲੇ ਜਾਪਾਨੀ ਪ੍ਰਵਾਸੀਆਂ ਦੇ ਆਉਣ ਦੀ ਯਾਦ ਦਿਵਾਉਂਦਾ ਹੈ ਤੇ 1869 ਵਿੱਚ ਰੇਲਮਾਰਗ, 20.000 ਚੀਨੀ ਪ੍ਰਵਾਸੀਆਂ ਦੀ ਮਿਹਨਤ ਨਾਲ ਬਣਾਇਆ ਗਿਆ ਸੀ। ਬੇ ਏਰੀਆ ਹੁਣ 2 ਮਿਲੀਅਨ ਤੋਂ ਵੱਧ ਏਸ਼ੀਅਨ ਲੋਕਾਂ ਦਾ ਘਰ ਹੈ ਤੇ ਭਾਰੀ ਗਿਣਤੀ ਪੰਜਾਬੀ ਖਾਸ ਕਰ ਸਿੱਖ ਭਾਈਚਾਰਾ ਵੀ ਇਨਾਂ ਕਾਊਂਟੀਆਂ ਚ ਰਹਿੰਦਾ ਹੇ। ਇਨਾਂ ਕਾਊਟੀਆਂ ਵਿੱਚ ਪੰਜਾਬੀਆਂ ਤੋ ਇਲਾਵਾ ਅਫਗਾਨੀ, ਬੰਗਲਾਦੇਸ਼ੀ, ਭੂਟਾਨੀ, ਬਰਮੀ, ਕੰਬੋਡੀਅਨ, ਚੀਨੀ ਫਿਲੀਪੀਨੋ, ਗੁਆਮਾਨੀਅਨ, ਹਵਾਈਅਨ, ਹੇਨੋਂਗ, ਭਾਰਤੀ, ਇੰਡੋਨੇਸ਼ੀਆਈ, ਜਾਪਾਨੀ, ਕੋਰੀਅਨ, ਲਾਓਸ਼ੀਅਨ, ਮਲੇਸ਼ੀਅਨ, ਮਿਏਨ ਮੰਗੋਲੀਆਈ ਨੇਪਾਲੀ, ਪਾਕਿਸਤਾਨੀ, ਸਮੋਆਨ, ਸ੍ਰੀਲੰਕਾ, ਤਾਈਵਾਨੀ, ਥਾਈ, ਟੋਂਗਨ, ਵੀਅਤਨਾਮੀ, ਅਤੇ ਹੋਰ ਏਸ਼ੀਆਈ ਮੂਲ ਦੇ ਲੋਕ ਰਹਿੰਦੇ ਹਨ, ਜਦੋਂ ਕਿ ਇਹਨਾਂ ਸਮੂਹਾਂ ਚ ਚੱਲ ਰਹੇ ਵਿਤਕਰੇ ਅਤੇ ਹੋਰ ਹੁੰਦੀਆਂ ਘਟਨਾਵਾਂ ਦੇ ਬਾਵਜੂਦ ਸਮਾਜ ਸੇਵਕ ਕਸ਼ਮੀਰ ਸਿੰਘ ਸ਼ਾਹੀ ਵਰਗੇ ਲੋਕਾਂ ਨੇ ਇਨਾਂ ਵੱਖ ਵੱਖ ਭਾਸ਼ਾ ਤੇ ਸੋਚ ਰੱਖਣ ਵਾਲੇ ਲੋਕਾਂ ਨੂੰ ਸੱਭਿਆਚਾਰਕ ਪੱਖੋਂ ਜੋੜ ਕੇ ਰੱਖਿਆ ਹੈ। ਇਸ ਲਈ ਸੁਪਰਵਾਈਜ਼ਰਾਂ ਦੇ ਇਸ ਬੋਰਡ ਕਾਉਂਟੀ ਆਫ਼ ਐਲਾਮੀਡਾ, ਨੇ ਕਸ਼ਮੀਰ ਸਿੰਘ ਸ਼ਾਹੀ ਦਾ ਸਨਮਾਨ ਕੀਤਾ ਤੇ ਇਸ ਸਨਮਾਨ ਮੌਕੇ ਵੱਖ ਵੱਖ ਕਾਊਂਟੀਆਂ ਦੇ ਸੁਪਰਵਾਈਜਰ ਵੀ ਸਟੇਜ ਤੇ ਮੌਜੂਦ ਸਨ ।
Comments (0)