ਉਮਰਾਨੰਗਲ ਦੀ ਕਥਿਤ ਅਗਵਾਈ ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਲਈ ਸਿੱਟ ਬਣਾਈ

ਉਮਰਾਨੰਗਲ ਦੀ ਕਥਿਤ ਅਗਵਾਈ ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਲਈ ਸਿੱਟ ਬਣਾਈ

ਚੰਡੀਗੜ੍ਹ: ਲਗਭਗ 25 ਸਾਲ ਪੁਰਾਣੇ ਪੁਲੀਸ ਮੁਕਾਬਲੇ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਐੱਸਆਈਟੀ ਵਿਚ ਵੱਖ-ਵੱਖ ਰਾਜਾਂ ਨਾਲ ਸਬੰਧਤ ਪੰਜਾਬ ਪੁਲੀਸ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੀ ਹਦਾਇਤ ਦਿੱਤੀ ਹੈ। 

ਅਦਾਲਤ ਨੇ ਕਥਿਤ ਤੌਰ ’ਤੇ ਇਸ ਮੁਕਾਬਲੇ ਵਿਚ ਮਾਰੇ ਗਏ 26 ਸਾਲਾ ਸੁਖਪਾਲ ਸਿੰਘ ਦੇ ਮਾਮਲੇ ’ਚ ਐਫਆਈਆਰ ਨਾ ਦਰਜ ਕਰਨ ’ਤੇ ਪੰਜਾਬ ਪੁਲੀਸ ਦੀ ਖਿਚਾਈ ਵੀ ਕੀਤੀ ਹੈ। ਐੱਸਆਈਟੀ ਦੀ ਅਗਵਾਈ ਡੀਜੀਪੀ ਸਿੱਧਾਰਥ ਚੱਟੋਪਾਧਿਆਏ ਕਰਨਗੇ ਤੇ ਏਡੀਜੀਪੀ ਗੁਰਪ੍ਰੀਤ ਕੌਰ ਦਿਓ ਤੇ ਆਈਜੀਪੀ ਬੀ. ਚੰਦਰ ਸ਼ੇਖਰ ਇਸ ਦੇ ਮੈਂਬਰ ਹੋਣਗੇ। 

ਕਾਲਾ ਅਫ਼ਗਾਨਾ ਵਾਸੀ ਸੁਖਪਾਲ ਦੀ ਪਤਨੀ ਤੇ ਪਿਤਾ ਨੇ ਇਸ ਮਾਮਲੇ ਵਿਚ ਦਾਖ਼ਲ ਕੀਤੀ ਪਟੀਸ਼ਨ ’ਚ ਦੋਸ਼ ਲਾਇਆ ਸੀ ਕਿ ਪੁਲੀਸ ਨੇ ਮੁਕਾਬਲੇ ਵਿਚ ਸੁਖਪਾਲ ਨੂੰ ਮਾਰ ਦਿੱਤਾ ਤੇ ਦਿਖਾਇਆ ਇਹ ਕਿ ‘ਅਤਿਵਾਦੀ’ ਗੁਰਨਾਮ ਸਿੰਘ ਬੰਡਾਲਾ ਉਰਫ਼ ਨੀਲਾ ਤਾਰਾ ਮਾਰਿਆ ਗਿਆ ਹੈ। ਮਰਿਆ ਦਿਖਾਇਆ ਗਿਆ ਬੰਡਾਲਾ ਮਗਰੋਂ ਜਿਊਂਦਾ ਫੜਿਆ ਗਿਆ ਸੀ। 

ਇਸ ਪੁਲੀਸ ਮੁਕਾਬਲੇ ਵੇਲੇ ਪਰਮਰਾਜ ਸਿੰਘ ਉਮਰਾਨੰਗਲ ਰੋਪੜ ਦਾ ਡੀਐਸਪੀ ਸੀ। ਉਮਰਾਨੰਗਲ ਤੇ ਦੋਸ਼ ਹੈ ਕਿ 

ਉਸਨੇ 1994 ਵਿੱਚ ਗਰੀਬ ਮਾਪਿਆ ਦੇ ਪੁੱਤ ਸੁਖਪਾਲ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਕਾਲਾ ਅਫਗਾਨਾ ਨੂੰ ਨਾਮੀ ਖਾੜਕੂ ਗੁਰਨਾਮ ਸਿੰਘ ਬੁਡਾਲਾ ਦੇ ਨਾਮ ‘ਤੇ ਝੂਠੇ ਪੁਲਸ ਮੁਕਾਬਲੇ ਵਿੱਚ ਮਾਰਕੇ ਵੱਡਾ ਇਨਾਮ ਅਤੇ ਬਹਾਦਰੀ ਐਵਾਰਡ ਪ੍ਰਾਪਤ ਕੀਤਾ ਸੀ।

2013 ਵਿੱਚ ਮਾਮਲਾ ਹਾਈਕੋਰਟ ਦੇ ਅਧੀਨ ਪਹੁੰਚਿਆ ਤੇ ਸੀਬੀਆਈ ਜਾਂ ਇੱਕ ਵੱਖਰੇ ਤੌਰ 'ਤੇ ਏਜੰਸੀ ਵੱਲੋਂ ਤਫ਼ਤੀਸ਼ ਦੀ ਮੰਗ ਕੀਤੀ ਗਈ ਸੀ।