ਸਿੰਘਾਪੁਰ ਦੇ ਸਿੰਘ ਨੇ ਜਿੱਤਿਆ 'ਮਾਸਟਰ ਸ਼ੈੱਫ ਸਿੰਗਾਪੁਰ'

ਸਿੰਘਾਪੁਰ ਦੇ ਸਿੰਘ ਨੇ ਜਿੱਤਿਆ 'ਮਾਸਟਰ ਸ਼ੈੱਫ ਸਿੰਗਾਪੁਰ'

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਿੰਗਾਪੁਰ-ਭਾਰਤੀ ਮੂਲ ਦੇ ਸਿੰਗਾਪੁਰ ਦੇ ਨਾਗਰਿਕ ਇੰਦਰਪਾਲ ਸਿੰਘ ਨੂੰ 'ਮਾਸਟਰ ਸ਼ੈੱਫ ਸਿੰਗਾਪੁਰ-4' ਦਾ ਜੇਤੂ ਐਲਾਨਿਆ ਗਿਆ ਹੈ। ਇੰਦਰਪਾਲ ਨੇ ਮੁਕਾਬਲੇ ਦੇ ਆਖਰੀ ਪੜਾਅ ਵਿਚ ਤਿਕੌਣੇ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ।

ਇੰਦਰਪਾਲ ਸਿੰਘ ਨੂੰ 10 ਹਜ਼ਾਰ ਸਿੰਗਾਪੁਰ ਡਾਲਰ (ਲਗਪਗ 6.7 ਲੱਖ ਰੁਪਏ) ਨਕਦ ਅਤੇ ਹੋਰ ਤੋਹਫੇ ਮਿਲੇ ਹਨ। ਇੰਦਰਪਾਲ ਸਿੰਘ ਨੂੰ 90 ਵਿਚੋਂ 76.6 ਅੰਕ ਮਿਲੇ ਅਤੇ ਉਸ ਨੇ ਆਪਣੀ ਵਿਰੋਧੀ ਟੀਨਾ ਅਮੀਨ ਨੂੰ 3.6 ਅੰਕਾਂ ਨਾਲ ਹਰਾਇਆ।