ਸਿੱਖਸ ਆਫ ਅਮਰੀਕਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਫਤ ਸੇਵਾ ਕਰਤਾਰਪੁਰ ਲਾਂਘੇ ਸਬੰਧੀ ਦਿੱਤਾ ਮੰਗ ਪੱਤਰ

ਸਿੱਖਸ ਆਫ ਅਮਰੀਕਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਫਤ ਸੇਵਾ ਕਰਤਾਰਪੁਰ ਲਾਂਘੇ ਸਬੰਧੀ ਦਿੱਤਾ ਮੰਗ ਪੱਤਰ


ਦਮਦਮਾ ਸਾਹਿਬ/ਤਲਵੰਡੀ ਸਾਬੋ, (ਰਣਜੀਤ ਰਾਜੂ):  ਸਿੱਖਸ ਆਫ ਅਮਰੀਕਾ ਕਰਤਾਰਪੁਰ ਕੋਰੀਡੋਰ ਰਾਹੀਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁਫਤ ਸੇਵਾ ਦੇਣ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਦਫਤਰ ਦੀ ਭਾਲ ਵਿੱਚ ਹੈ। ਜਿਸ ਸਬੰਧੀ ਇੱਕ ਪੱਤਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪਿਆ ਗਿਆ ਹੈ।

ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਹਦਾਇਤਾਂ 'ਤੇ ਸਕੱਤਰ ਵਲੋਂ ਸਾਰੇ ਇਤਿਹਾਸਕ ਗੁਰੂਘਰਾਂ ਦੇ ਮੈਨੇਜਰਾਂ ਨੂੰ ਸਰਕੂਲਰ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂਘਰਾਂ ਵਿੱਚ ਸਪੀਕਰ ਰਾਹੀਂ ਅਨਾਊਂਸਮੈਂਟਾਂ ਵੀ ਕਰਵਾ ਰਹੇ ਹਾਂ।

ਜਿਹੜੀਆਂ ਵੀ ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੀਆ ਹਨ, ਉਨ੍ਹਾਂ ਨੂੰ ਗੁਰੂਘਰਾਂ ਦੇ ਰਿਕਾਰਡ ਕੀਪਰ ਤੇ ਕੰਪਿਊਟਰ ਟਾਈਪਿਸਟ ਮੁਫਤ ਫਾਰਮ ਭਰਨ ਦੀ ਸੇਵਾ ਪ੍ਰਦਾਨ ਕਰਨਗੇ। ਪ੍ਰਵਾਨਗੀ ਆਉਣ ਉਪਰੰਤ 50-50 ਦਾ ਜਥਾ ਬੱਸਾਂ ਰਾਹੀਂ ਡੇਰਾ ਬਾਬਾ ਨਾਨਕ ਤੱਕ ਭੇਜਿਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸਿੰਘ ਸਾਹਿਬ ਜੀ ਨੇ ਮਿਲਣ ਉਪਰੰਤ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨਾਲ ਕੀਤਾ ਹੈ।

ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਉਹ ਜਿੰਨਾ ਚਿਰ ਦਮਦਮਾ ਸਾਹਿਬ ਹਨ, ਉਹ ਰੋਜ਼ਾਨਾ ਰਜ਼ਿਸਟ੍ਰੇਸ਼ਨ ਕਰਵਾਉਣ ਵਾਲੀਆਂ ਸੰਗਤਾਂ ਦੀ ਸੂਚੀ ਪ੍ਰਾਪਤ ਕਰਿਆ ਕਰਨਗੇ। ਜੇਕਰ ਕੋਈ ਖਾਮੀ ਦੇਖੀ ਗਈ ਤਾਂ ਉਹ ਪ੍ਰਾਈਵੇਟ ਤੌਰ 'ਤੇ ਮੁਫਤ ਸੇਵਾ ਕਰਤਾਰਪੁਰ ਲਾਂਘਾ ਦਫਤਰ ਦਮਦਮਾ ਸਾਹਿਬ ਖੋਲ੍ਹਣਗੇ। ਜਿਸ ਨੂੰ ਇੱਕ ਜਨਵਰੀ ਤੋਂ ਚਾਲੂ ਕਰ ਦਿੱਤਾ ਜਾਵੇਗਾ। ਜਿਸ ਲਈ ਸਥਾਨਕ ਸਖਸ਼ੀਅਤਾਂ ਦਾ ਸਹਿਯੋਗ ਲਿਆ ਜਾਵੇਗਾ। 
ਆਸ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸੂਚਨਾ ਬੋਰਡ ਲਾ ਕੇ ਕਰਤਾਰਪੁਰ ਕੋਰੀਡੋਰ ਦਰਸ਼ਨ ਸੇਵਾ ਤੁਰੰਤ ਸ਼ੁਰੂ ਕਰੇਗੀ। ਜਿਸ ਦੀ ਸਿੱਖਸ ਆਫ ਅਮਰੀਕਾ ਸ਼ਲਾਘਾ ਕਰਦਾ ਹੈ। 

ਜਸਦੀਪ ਸਿੰਘ ਜਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਸੰਗਤਾ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਸ਼ਰੋਮਣੀ ਕਮੇਟੀ ਤੁਰੰਤ ਕਰੇ। ਸੰਗਤਾ ਲੰਗਰ ਤੇ ਰਿਹਾਇਸ਼ ਨੂੰ ਤਰਸ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਵਾਲੀਆ ਸੰਗਤਾ ਨੇ ਕੀਤਾ ਹੈ। ਜਿਸ ਦਾ ਨੋਟਿਸ ਸਿੱਖਸ ਆਫ ਆਫ ਅਮਰੀਕਾ ਦੀਆ ਸੰਗਤਾ ਨੇ ਲਿਆ ਹੈ। ਉਨਾ ਦਾ ਕਹਿਣਾ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਤੁਰੰਤ ਐਕਸ਼ਨ ਕਰਕੇ ਸੰਗਤਾ ਨੂੰ ਰਾਹਤ ਦੇਣ। ਨਹੀਂ ਤਾਂ ਸਿੱਖਸ ਆਫ ਅਮਰੀਕਾ ਅਾਪਣੇ ਪੱਧਰ 'ਤੇ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਕਰੇਗੀ ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।