ਖਾਲਿਸਤਾਨ ਸਬੰਧੀ ਮਾਮਲੇ 'ਚ ਬੇਂਗਲੁਰੂ ਵਿਚ ਨੌਕਰੀ ਕਰਦਾ ਸਿੱਖ ਨੌਜਵਾਨ ਗ੍ਰਿਫਤਾਰ

ਖਾਲਿਸਤਾਨ ਸਬੰਧੀ ਮਾਮਲੇ 'ਚ ਬੇਂਗਲੁਰੂ ਵਿਚ ਨੌਕਰੀ ਕਰਦਾ ਸਿੱਖ ਨੌਜਵਾਨ ਗ੍ਰਿਫਤਾਰ

ਬੇਂਗਲੁਰੂ: ਬੇਂਗਲੁਰੂ ਪੁਲਸ ਵੱਲੋਂ ਇੱਥੇ ਟੈਕਨੋਲੋਜੀ ਪਾਰਕ 'ਚ ਕੰਮ ਕਰਦੇ ਇੱਕ ਸਿੱਖ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀ ਪੰਜਾਬ ਪੁਲਸ ਦਾ ਕਹਿਣ 'ਤੇ ਕੀਤੀ ਗਈ ਹੈ ਅਤੇ ਪੰਜਾਬ ਨਾਲ ਸਬੰਧਿਤ ਜਰਨੈਲ ਸਿੰਘ ਸਿੱਧੂ ਨਾਮੀਂ ਇਸ ਨੌਜਵਾਨ ਨੂੰ ਪੰਜਾਬ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। 

ਪੁਲਸ ਨੇ ਜਰਨੈਲ ਸਿੰਘ 'ਤੇ ਖਾਲਿਸਤਾਨ ਸਮਰਥਕ ਹੋਣ ਦਾ ਦੋਸ਼ ਲਾਇਆ ਹੈ। ਬੇਂਗਲੁਰੂ ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਰਨੈਲ ਸਿੰਘ ਪੰਜਾਬ ਅੰਦਰ ਫਰਵਰੀ 2019 'ਚ ਦਰਜ ਹੋਏ ਇਕ ਮਾਮਲੇ ਵਿਚ ਲੋੜੀਂਦਾ ਸੀ। ਇਹ ਮਾਮਲਾ ਅੰਦਰੂਨੀ ਸੁਰੱਖਿਆ ਡਵੀਜ਼ਨ ਵੱਲੋਂ ਦਰਜ ਕੀਤਾ ਦੱਸਿਆ ਜਾ ਰਿਹਾ ਹੈ। 

ਅਖਬਾਰੀ ਰਿਪੋਰਟਾਂ ਮੁਤਾਵਕ ਜਰਨੈਲ ਸਿੰਘ ਪਿਛਲੇ ਚਾਰ ਮਹੀਨਿਆਂ ਤੋਂ ਇੱਥੇ ਰਹਿ ਰਿਹਾ ਸੀ ਅਤੇ ਇੱਕ ਕੰਪਨੀ 'ਚ ਨੌਕਰੀ ਕਰ ਰਿਹਾ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।