ਐਸਜੀਪੀਸੀ ਵਲੋਂ ਦਿੱਲੀ ਵਿਖੇ ਹੋਣ ਵਾਲੇ ਵਿਸ਼ਾਲ ਪੰਥਕ ਪ੍ਰਦਰਸ਼ਨ ਦੀ ਤਿਆਰੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਸਦੀ ਵਿਸ਼ੇਸ਼ ਮੀਟਿੰਗ: ਬੀਬੀ ਰਣਜੀਤ ਕੌਰ

ਐਸਜੀਪੀਸੀ ਵਲੋਂ ਦਿੱਲੀ ਵਿਖੇ ਹੋਣ ਵਾਲੇ ਵਿਸ਼ਾਲ ਪੰਥਕ ਪ੍ਰਦਰਸ਼ਨ ਦੀ ਤਿਆਰੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਸਦੀ ਵਿਸ਼ੇਸ਼ ਮੀਟਿੰਗ: ਬੀਬੀ ਰਣਜੀਤ ਕੌਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 6 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਬੰਦੀ ਸਿੰਘਾਂ ਲਈ ਐਸਜੀਪੀਸੀ ਵਲੋਂ ਦਿੱਲੀ ਵਿਖੇ ਹੋਣ ਵਾਲੇ ਵਿਸ਼ਾਲ ਪੰਥਕ ਪ੍ਰਦਰਸ਼ਨ ਦੀ ਤਿਆਰੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸਮੂਹ ਐਗਜੈਕਟਿਵ ਮੈਂਬਰਾਂ ਤੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਰੱਖੀ ਗਈ ਹੈ । ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਮਹਿਲਾਂ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਰਾਹੀਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਬੰਦੀ ਸਿੰਘਾਂ ਦੇ ਮਸਲੇ ਨੂੰ ਅੱਖੋਂ ਪਰੋਖੇ ਕਰੀ ਰੱਖਣਾ ਨਿਰਾਸ਼ਾ ਜਨਕ ਹੈ । ਉਨ੍ਹਾਂ ਦੇ ਪੱਖਪਾਤੀ ਰਵਈਏ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਬੀਤੇ ਕਲ ਤੋਂ ਪਟਿਆਲਾ ਜੇਲ੍ਹ ਅੰਦਰ ਭੁੱਖ ਹੜਤਾਲ ਤੇ ਬੈਠੇ ਹਨ ਕਿਉਂਕਿ ਐਸਜੀਪੀਸੀ ਵਲੋਂ ਉਨ੍ਹਾਂ ਦੀ ਫਾਂਸੀ ਨੂੰ ਰੱਦ ਕਰਣ ਦੀ ਕੀਤੀ ਗਈ ਅਪੀਲ ਨੂੰ 11 ਸਾਲ 8 ਮਹੀਨੇ ਬੀਤ ਜਾਣ ਤੋਂ ਬਾਵਜੂਦ ਕਿਸੇ ਕਿਸਮ ਦਾ ਹੁੰਗਾਰਾ ਨਾ ਦੇਣਾ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਂਦਾ ਹੈ । ਉਨ੍ਹਾਂ ਦੇਸ਼ ਦੀਆਂ ਸਿੱਖ ਅਤੇ ਇਨਸਾਫ਼ ਪਸੰਦ ਵਸੋਂ ਨੂੰ ਆਣ ਵਾਲੀ 20 ਦਸੰਬਰ ਨੂੰ ਦਿੱਲੀ ਪੂਜ ਕੇ ਬੰਦੀ ਸਿੰਘਾਂ ਦੇ ਹਕ਼ ਵਿਚ ਹੋ ਰਹੇ ਵਿਸ਼ਾਲ ਪੰਥਕ ਪ੍ਰਦਰਸ਼ਨ ਵਿਚ ਹਾਜ਼ਿਰੀ ਭਰਣ ਦੀ ਅਪੀਲ ਕੀਤੀ ।