ਸਕੋਟਿਸ਼ ਅਦਾਲਤ ਨੇ ਬਰਤਾਨਵੀ ਪਾਰਲੀਮੈਂਟ ਨੂੰ ਭੰਗ ਕਰਨ ਦੇ ਫੈਂਸਲੇ ਨੂੰ ਗੈਰ ਕਾਨੂੰਨੀ ਐਲਾਨਿਆ

ਸਕੋਟਿਸ਼ ਅਦਾਲਤ ਨੇ ਬਰਤਾਨਵੀ ਪਾਰਲੀਮੈਂਟ ਨੂੰ ਭੰਗ ਕਰਨ ਦੇ ਫੈਂਸਲੇ ਨੂੰ ਗੈਰ ਕਾਨੂੰਨੀ ਐਲਾਨਿਆ
ਬੰਦ ਪਈ ਬਰਤਾਨਵੀ ਸੰਸਦ ਦੀ ਤਸਵੀਰ (ਸ੍ਰੋਤ: ਰਿਊਟਰਜ਼)

ਗਲਾਸਗੋ: ਬਰਤਾਨੀਆ ਦੀ ਪਾਰਲੀਮੈਂਟ ਨੂੰ ਬਰੈਕਸਿਟ ਤੋਂ ਐਨ ਪਹਿਲਾਂ ਅਹਿਮ ਸਮੇਂ 'ਤੇ ਭੰਗ ਕਰਨ ਦੇ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਦੇ ਫੈਂਸਲੇ ਨੂੰ ਸਕੋਟਲੈਂਡ ਦੀ ਉੱਚ ਅਦਾਲਤ ਨੇ ਗੈਰਕਾਨੂੰਨੀ ਕਰਾਰ ਦਿੱਤਾ ਹੈ। ਇਸ ਤਰ੍ਹਾਂ ਬੋਰਿਸ ਬਰਤਾਨੀਆ ਦੇ ਇਤਿਹਾਸ ਵਿੱਚ ਪਹਿਲੇ ਪ੍ਰਧਾਨ ਮੰਤਰੀ ਬਣ ਗਏ ਹਨ ਜਿਹਨਾਂ 'ਤੇ ਰਾਜਸ਼ਾਹੀ ਨੂੰ ਗਲਤ ਫਹਿਮੀ ਵਿੱਚ ਰੱਖਣ ਦਾ ਦੋਸ਼ ਲੱਗਿਆ ਹੈ।

ਅੱਜ ਸੁਣਾਏ ਅਹਿਮ ਫੈਂਸਲੇ ਵਿੱਚ ਤਿੰਨ ਜੱਜਾਂ ਦੇ ਮੇਜ ਨੇ ਪਾਰਲੀਮੈਂਟ ਭੰਗ ਕਰਨ ਖਿਲਾਫ 70 ਮੈਂਬਰਾਂ ਵੱਲੋਂ ਪਾਈ ਅਪੀਲ 'ਤੇ ਫੈਂਸਲਾ ਉਹਨਾਂ ਦੇ ਪੱਖ ਵਿੱਚ ਸੁਣਾਇਆ। 

ਪਰ ਹੁਣ ਸਭ ਦੀਆਂ ਨਜ਼ਰਾਂ 17 ਸਤੰਬਰ ਨੂੰ ਯੂਕੇ ਦੀ ਸੁਪਰੀਮ ਕੋਰਟ ਵਿੱਚ ਇਸ ਮਾਮਲੇ 'ਤੇ ਹੋਣ ਵਾਲੀ ਸੁਣਵਾਈ 'ਤੇ ਹੋਣਗੀਆਂ, ਜਿਸ ਤੋਂ ਪਹਿਲਾਂ ਇਸ ਫੈਂਸਲੇ ਦੇ ਪੈਣ ਵਾਲੇ ਅਸਰਾਂ ਬਾਰੇ ਕੁੱਝ ਸਾਫ ਨਹੀਂ ਕਿਹਾ ਜਾ ਸਕਦਾ। 
ਇਸ ਮਾਮਲੇ 'ਤੇ ਹੋਰ ਜਾਣਕਾਰੀ ਲਈ ਇਹ ਖਬਰ ਪੜ੍ਹੋ: ਪ੍ਰਧਾਨ ਮੰਤਰੀ ਵੱਲੋਂ ਸੰਸਦ ਭੰਗ ਕਰਨ ਦੀ ਅਪੀਲ ਨੂੰ ਮਹਾਰਾਣੀ ਦੀ ਹਾਂ; ਵਿਰੋਧੀ ਧਿਰ ਨੇ ਕਿਹਾ 'ਲੋਕਤੰਤਰ 'ਤੇ ਹਮਲਾ'