ਸਕੂਲ ਖੇਡਾਂ: ਹਾਕੀ ਵਿੱਚ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੇ ਜਿੱਤੇ ਖਿਤਾਬ

ਸਕੂਲ ਖੇਡਾਂ: ਹਾਕੀ ਵਿੱਚ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੇ ਜਿੱਤੇ ਖਿਤਾਬ

ਲੁਧਿਆਣਾ: ਇੱਥੇ ਵੱਖ-ਵੱਖ ਖੇਡ ਮੈਦਾਨਾਂ ’ਤੇ 64ਵੀਂ ਕੌਮੀ ਸਕੂਲ ਚੈਪੀਅਨਸ਼ਿਪ ਤਹਿਤ ਖੇਡੇ ਜਾ ਰਹੇ ਮੁਕਾਬਲੇ ਅੱਜ ਖਤਮ ਹੋ ਗਏ। ਹਾਕੀ ਦੇ ਅੰਡਰ-19 ਉਮਰ ਵਰਗ ਵਿੱਚ ਪੰਜਾਬ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਖ਼ਿਤਾਬੀ ਮੁਕਾਬਲੇ ਜਿੱਤ ਕਿ ਚੈਂਪੀਅਨ ਬਣ ਗਈਆਂ। ਹਾਕੀ ਦੇ ਫਾਈਨਲ ਮੁਕਾਬਲਿਆਂ ਵਿੱਚ ਪੰਜਾਬ ਦੇ ਮੁੰਡਿਆਂ ਨੇ ਚੰਡੀਗੜ੍ਹ ਦੀ ਟੀਮ ਨੂੰ 3-0 ਗੋਲਾਂ ਨਾਲ ਅਤੇ ਕੁੜੀਆਂ ਨੇ ਹਰਿਆਣਾ ਨੂੰ ਸਖ਼ਤ ਮੁਕਾਬਲੇ ’ਚ 2-1 ਗੋਲਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ।

ਉਤਰ ਪ੍ਰਦੇਸ਼ ਦੇ ਮੁੰਡਿਆਂ ਦੀ ਟੀਮ ਨੇ ਰਾਜਸਥਾਨ ਨੂੰ 8-1 ਗੋਲਾਂ ਨਾਲ ਅਤੇ ਚੰਡੀਗੜ੍ਹ ਦੀਆਂ ਕੁੜੀਆਂ ਨੇ ਤਾਮਿਲਨਾਡੂ ਨੂੰ 1-0 ਨਾਲ ਹਰਾ ਕੇ ਕ੍ਰਮਵਾਰ ਤੀਜਾ ਸਥਾਨ ਪ੍ਰਾਪਤ ਕੀਤਾ। 

ਇਹ ਚੈਂਪੀਅਨਸ਼ਿਪ ਸੱਤ ਅਪਰੈਲ ਤੋਂ ਸ਼ੁਰੂ ਹੋਈ ਸੀ, ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ 1800 ਤੋਂ ਵੱਧ ਖਿਡਾਰੀਆਂ ਨੇ ਹਾਕੀ, ਸਕੇਅ ਮਾਰਸ਼ਲ ਅਤੇ ਮਿੰਨੀ ਗੋਲਫ ਦੇ ਮੁਕਾਬਲਿਆਂ ’ਚ ਹਿੱਸਾ ਲਿਆ। ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮਾਂ ਵੰਡੇ। ਪੰਜਾਬ ਖੇਡ ਪ੍ਰਬੰਧਕ ਰੁਪਿੰਦਰ ਸਿੰਘ ਰਵੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਵਰਨਜੀਤ ਕੌਰ, ਖੇਡ ਅਬਜ਼ਰਵਰ ਗੌਤਮ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਟਰੀ) ਬਲਬੀਰ ਸਿੰਘ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ, ਸਹਾਇਕ ਖੇਡ ਅਫ਼ਸਰ ਬਿਕਰਮ ਭਨੋਟ ਦੇ ਨਾਲ ਅਜੀਤਪਾਲ ਸਿੰਘ, ਮਨਪਰੀਤ ਸਿੰਘ , ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਲੈਕਚਰਾਰ ਕੁਲਵੀਰ ਸਿੰਘ, ਗੁਰਜੰਟ ਸਿੰਘ, ਜਸਵਿੰਦਰ ਸਿੰਘ, ਬੂਟਾ ਸਿੰਘ, ਰਾਜੇਸ਼ ਕੁਮਾਰ, ਜਸਵੀਰ ਸਿੰਘ ਜੱਸੀ ਵੀ ਮੌਜੂਦ ਸਨ।