ਸੰਵਿਧਾਨ ਬਦਲਣ ਦੇ ਹਮਾਇਤੀ ਹੇਗੜੇ ਨੂੰ ਮੰਗਣੀ ਪਈ ਮੁਆਫ਼ੀ

ਸੰਵਿਧਾਨ ਬਦਲਣ ਦੇ ਹਮਾਇਤੀ ਹੇਗੜੇ ਨੂੰ ਮੰਗਣੀ ਪਈ ਮੁਆਫ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼
ਅਨੰਤ ਕੁਮਾਰ ਹੇਗੜੇ ਨੇ ਆਪਣੇ ਵਿਵਾਦਤ ਬਿਆਨ ਲਈ ਲੋਕ ਸਭਾ ‘ਚ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਹ ਸੰਵਿਧਾਨ ਦੀ ਉਲੰਘਣਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜੇਕਰ ਉਸ ਦੇ ਬਿਆਨ ਤੋਂ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਤੋਂ ਕੋਈ ਝਿਜਕ ਨਹੀਂ ਹੈ। ਇਸ ਤੋਂ ਪਹਿਲਾਂ ਕਾਂਗਰਸ ਆਗੂ ਮੱਲਿਕਾਰਜੁਨ ਖੜਗੇ ਨੇ ਇਹ ਮੁੱਦਾ ਚੁੱਕਣ ਦੀ ਆਗਿਆ ਮੰਗੀ ਸੀ।