ਫਰੀਮੌਂਟ ਸਿਟੀ ਵਿਚ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਮਨਾਈ

ਫਰੀਮੌਂਟ ਸਿਟੀ ਵਿਚ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਮਨਾਈ

ਫਰੀਮੌਂਟ/ਏ.ਟੀ. ਨਿਊਜ਼ : ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੰਦੀਪ ਧਾਲੀਵਾਲ ਦੀ ਯਾਦ 'ਚ ਕੈਂਡਲ ਲਾਈਟ ਵਿਜਲ ਕੀਤੇ ਗਏ। ਸੰਦੀਪ ਧਾਲੀਵਾਲ ਹਿਊਸਟਨ ਸ਼ਹਿਰ 'ਚ ਪੁਲਿਸ ਸ਼ੈਰਿਫ ਸੀ ਤੇ ਪਿਛਲੇ ਦਿਨੀਂ ਇੱਕ ਕ੍ਰਿਮੀਨਲ ਬਿਰਤੀ ਦੇ ਬੰਦੇ ਨੇ ਉਨ੍ਹਾਂ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਸੀ। ਸਿਟੀ ਵਿੱਚ ਕੰਮ ਕਰਦੇ ਤਜਿੰਦਰ ਧਾਮੀ ਨੇ ਕੈਂਡਲ ਲਾਈਟ ਵਿਜਲ ਵਿਚ ਸਿਟੀ ਦੇ ਅਫਸਰ ਅਤੇ ਲੋਕਲ ਪਾਲੀਟਿਕਸ ਵਿੱਚ ਅਹੁਦੇਦਾਰ ਤੇ ਸਿੱਖ ਕਮਿਉਨਿਟੀ ਦੇ ਪਤਵੰਤੇ ਸੱਜਣ ਸ਼ਾਮਿਲ ਕੀਤੇ। ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸੁਪਰੀਮ ਕੌਸਲ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਤਜਿੰਦਰ ਧਾਮੀ ਦਾ ਅਤੇ ਆਏ ਹੋਏ ਲੋਕਾਂ ਦਾ ਸੰਦੀਪ ਦੀ ਯਾਦ ਮਨਾਉਣ ਲਈ ਧੰਨਵਾਦ ਕੀਤਾ।