ਭਾਰਤ-ਪਾਕਿਸਤਾਨ ਸਮਝੌਤਾ ਐਕਸਪ੍ਰੈਸ ਨੂੰ ਮੁੜ ਚਲਾਉਣ ਲਈ ਸਹਿਮਤ ਹੋਏ

ਭਾਰਤ-ਪਾਕਿਸਤਾਨ ਸਮਝੌਤਾ ਐਕਸਪ੍ਰੈਸ ਨੂੰ ਮੁੜ ਚਲਾਉਣ ਲਈ ਸਹਿਮਤ ਹੋਏ

ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦਰਮਿਆਨ ਬਣੇ ਜੰਗ ਵਾਲੇ ਮਾਹੌਲ ਵਿਚ ਪਾਕਿਸਤਾਨ ਵਲੋਂ ਗ੍ਰਿਫਤਾਰ ਕੀਤੇ ਭਾਰਤੀ ਪਾਇਲਟ ਨੂੰ ਵਾਪਿਸ ਸੌਂਪਣ ਤੋਂ ਬਾਅਦ ਮਾਹੌਲ ਕੁਝ ਸੁਖਾਵਾਂ ਬਣਦਾ ਨਜ਼ਰ ਆ ਰਿਹਾ ਹੈ। ਇਸ ਦਰਮਿਆਨ ਖਬਰ ਆਈ ਹੈ ਕਿ ਦਿੱਲੀ ਅਤੇ ਲਾਹੌਰ ਵਿਚਾਲੇ ਚਲਦੀ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਦੀਆਂ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। 

ਗੌਰਤਲਬ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਵਾਈ ਹਮਲੇ ਸ਼ੁਰੂ ਹੋਣ ਦੇ ਚਲਦਿਆਂ ਇਸ ਰੇਲ ਗੱਡੀ ਨੂੰ ਰੋਕ ਦਿੱਤਾ ਗਿਆ ਸੀ। 
ਭਾਰਤੀ ਰੇਲਵੇ ਦੇ ਉੱਚ ਅਫਸਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਅਤੇ ਪਾਕਿਸਤਾਨ ਇਸ ਰੇਲ ਗੱਡੀ ਨੂੰ ਮੁੜ ਚਲਾਉਣ ਲਈ ਸਹਿਮਤ ਹੋ ਗਏ ਹਨ। ਨਵੀਂ ਦਿੱਲੀ ਤੋਂ ਸਮਝੌਤਾ ਐਕਸਪ੍ਰੈਸ ਐਤਵਾਰ ਨੂੰ ਲਾਹੌਰ ਲਈ ਰਵਾਨਾ ਹੋਵੇਗੀ ਤੇ ਅਗਲੇ ਦਿਨ ਸੋਮਵਾਰ ਨੂੰ ਲਾਹੌਰ ਤੋਂ ਦਿੱਲੀ ਲਈ ਰਵਾਨਾ ਹੋਵੇਗੀ।