ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦੀ ਆਰਥਿਕ ਮਦਦ ਲਈ ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਸਥਾਪਤ ਕੀਤਾ

ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦੀ ਆਰਥਿਕ ਮਦਦ ਲਈ ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਸਥਾਪਤ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਜਿੱਥੇ ਸਾਰੇ ਕੰਮ ਕਾਜ ਠੱਪ ਹੋਣ ਕਰਕੇ ਲੋਕਾਂ ਦੀ ਰੋਜ਼ਾਨਾ ਕਿਰਤ ਕਮਾਈ ਨੂੰ ਵੱਡਾ ਧੱਕਾ ਲੱਗਿਆ ਹੈ, ਉੱਥੇ ਗੁਰਦੁਆਰਾ ਸਾਹਿਬਾਨ ਵਿਚ ਸੇਵਾਵਾਂ ਕਰਦੇ ਸੇਵਾਦਾਰਾਂ ਦੀ ਕਿਰਤ ਵੀ ਅਸਰ ਅੰਦਾਜ਼ ਹੋਈ ਹੈ। ਗੁਰਦੁਆਰਾ ਸਾਹਿਬ ਵਿੱਚ ਸੰਗਤ ਦੀ ਹਾਜ਼ਰੀ ਘਟਣ ਅਤੇ ਘਰ-ਪਰਿਵਾਰ ਵਿੱਚ ਧਾਰਮਿਕ ਪ੍ਰੋਗਰਾਮ ਦੀ ਗਿਣਤੀ ਘਟਣ ਕਾਰਨ ਸੇਵਾਦਾਰਾਂ ਦੀ ਆਮਦਨ ਬਹੁਤ ਘੱਟ ਗਈ ਹੈ ਜਿਸ ਕਰਕੇ ਉਨ੍ਹਾਂ ਲਈ ਆਪਣੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ।

ਇਸ ਮੁਸ਼ਕਿਲ ਨੂੰ ਦੇਖਦਿਆਂ ਹੁਣ ਅਮਰੀਕਾ ਦੇ ਕੈਲੀਫੋਰਨੀਆ ਵਿਚ ਸਥਿਤ ਗੁਰੂਘਰਾਂ ਦੇ ਸੇਵਾਦਾਰਾਂ, ਜਿਵੇਂ ਕਿ ਗ੍ਰੰਥੀ ਸਾਹਿਬਾਨ, ਲਾਂਗਰੀ, ਕੀਰਤਨੀਏ, ਰਾਗੀ, ਪਾਠੀ, ਪ੍ਰਚਾਰਕ, ਕਥਾ ਵਾਚਕ, ਢਾਡੀ ਜੱਥੇ, ਕਵੀਸ਼ਰ ਆਦਿ ਨੂੰ ਆਰਥਿਕ ਮਦਦ ਦੇਣ ਲਈ ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਸਥਾਪਤ ਕੀਤਾ ਗਿਆ ਹੈ। 

ਇਸ ਫੰਡ ਨੂੰ ਜਕਾਰਾ ਮੂਵੰਮੈਂਟ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ 1 ਲੱਖ 25 ਹਜ਼ਾਰ ਡਾਲਰ ਇਕੱਤਰ ਕਰਨਾ ਰੱਖਿਆ ਗਿਆ ਹੈ। ਇਸ ਫੰਡ ਵਿਚ ਤੁਸੀਂ ਇਸ ਦਿੱਤੇ ਲਿੰਕ 'ਤੇ ਜਾ ਕੇ ਆਨਲਾਈਨ ਸੇਵਾ ਪਾ ਸਕਦੇ ਹੋ।

Baba Budha Ji Fund For Gurdwara Sevadaars

ਜਕਾਰਾ ਮੂਵਮੈਂਟ ਨੇ ਫੰਡ ਬਾਰੇ ਦੱਸਦਿਆਂ ਕਿਹਾ ਕਿ ਇਸ ਫੰਡ ਦਾ ਉਦੇਸ਼ ਹਰ ਉਸ ਸੇਵਾਦਾਰ ਦੀ ਮਦਦ ਕਰਨਾ ਹੈ ਜੋ ਕੈਲੀਫੋਰਨੀਆ ਵਿੱਚ ਸੰਗਤ ਦੀ ਸੇਵਾਕਰ ਦੇ ਹੋਏ ਸਿੱਖੀ ਦੇ ਬੂਟੇ ਦਾ ਪਾਲਣ-ਪੋਸ਼ਣ ਕਰ ਰਹੇ ਹਨ।

ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਦਾ ਉਦੇਸ਼ ਕੈਲੀਫੋਰਨੀਆ ਗੁਰੂਘਰ ਦੇ ਸੇਵਾਦਾਰਾਂ, ਜਿਵੇਂ ਕਿ ਗ੍ਰੰਥੀ ਸਾਹਿਬਾਨ, ਲਾਂਗਰੀ, ਕੀਰਤਨੀਏ, ਰਾਗੀ, ਪਾਠੀ, ਪ੍ਰਚਾਰਕ, ਕਥਾ ਵਾਚਕ, ਢਾਡੀ ਜੱਥੇ, ਕਵੀਸ਼ਰ ਸਮੇਤ ਹਰ ਉਸ ਸੇਵਾਦਾਰ ਦੀ ਮਦਦ ਕਰਨਾ ਹੈ ਜੋ ਕੈਲੀਫੋਰਨੀਆ ਵਿੱਚ ਸੰਗਤ ਦੀ ਸੇਵਾਕਰ ਦੇ ਹੋਏ ਸਿੱਖੀ ਦੇ ਬੂਟੇ ਦਾ ਪਾਲਣ-ਪੋਸ਼ਣ ਕਰ ਰਹੇ ਹਨ।

"ਕਰੋਨਾਵਾਇਰਸ ਕਰਕੇ ਫੈਲੀ ਕੋਵਿਡ-19 ਦੀ ਮਹਾਂਮਾਰੀ ਦਾ ਬੁਰਾ ਅਸਰ ਸਾਡੇ ਭਾਈਚਾਰੇ ਦੇ ਇਨ੍ਹਾਂ ਮੈਂਬਰਾਂ ਉੱਤੇ ਵੀ ਪਿਆ ਹੈ ਸਿੱਖ ਭਾਈਚਾਰਾ ਇਸ ਗੱਲ ਲਈ ਸ਼ਲਾਘਾ ਦਾ ਪਾਤਰ ਹੈ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ ਦੇ ਮਾਰਗ ਉੱਤੇ ਚਲਦੇ ਹੋਏ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਸਮਾਜ ਦੇ ਵੱਖੋ-ਵੱਖਰੇ ਹਿੱਸਿਆਂ ਦੀ ਬਹੁਤ ਸਹਾਇਤਾ ਕੀਤੀ ਹੈਙ ਪਰ ਸ਼ਾਇਦ ਅਸੀਂ ਆਪਣੇ ਭਾਈਚਾਰੇ ਦੇ ਇਸ ਅਟੁੱਟ ਅੰਗ ਨੂੰ ਅਣਗੌਲਿਆ ਕਰ ਦਿੱਤਾ ਹੈ। ਹਾਲਾਂ ਕਿ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਸਾਨੂੰ ਭਵਿੱਖ ਵਿੱਚ ਵੱਡੇ ਪੱਧਰ ਉੱਤੇ ਕਦਮ ਚੁੱਕਣ ਦੀ ਲੋੜ ਹੈ। ਸਾਡੀ ਖੋਜ ਅਤੇ ਸਰਵੇਖਣਾਂ ਮੁਤਾਬਿਕ ਕੈਲੀਫੋਰਨੀਆ ਵਿੱਚ ਕੌਮ ਦੇ ਬਹੁਤ ਸਾਰੇ ਸੇਵਾਦਾਰ ਇਸ ਵੇਲੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ,  ਇਸ ਦਾ ਮੁੱਖ ਕਾਰਨ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸੰਗਤ ਦੀ ਹਾਜ਼ਰੀ ਘਟਣ ਅਤੇ ਘਰ-ਪਰਿਵਾਰ ਵਿੱਚ ਧਾਰਮਿਕ ਪ੍ਰੋਗਰਾਮ ਦੀ ਗਿਣਤੀ ਘਟਣ ਕਾਰਨ ਸੇਵਾਦਾਰਾਂ ਦੀ ਆਮਦਨ ਬਹੁਤ ਘੱਟ ਗਈ ਹੈ ਜਿਸ ਕਰਕੇ ਉਨ੍ਹਾਂ ਲਈ ਆਪਣੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ।"

"ਇਹ ਫੰਡ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦਾ ਸ਼ੁਕਰੀਆ ਅਦਾ ਕਰਨ ਦਾ ਇੱਕ ਉੱਦਮ ਵੀ ਹੈ ਅਤੇ ਇਨ੍ਹਾਂ ਸੇਵਾਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੀ ਇੱਕ ਕੋਸ਼ਿਸ ਵੀ ਹੈ। ਇਸ ਦੀ ਸਮਾਪਤੀ ਇੱਕ ਔਨਲਾਈਨ ਕੀਰਤਨ ਦਰਬਾਰ ਰਾਹੀਂ ਹੋਵੇਗੀ, ਜਿਸ ਵਿੱਚ ਕੈਲੀਫੋਰਨੀਆ ਦੇ ਅਲੱਗ ਅਲੱਗ ਖਿੱਤਿਆਂ ਵਿੱਚੋਂ ਕੀਰਤਨੀ ਜੱਥੇ ਸ਼ਮੂਲੀਅਤ ਕਰਨਗੇ।"

"ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਦਾ ਟੀਚਾ ਕੁੱਲ $250,000 ਇਕੱਠੇ ਕਰਨ ਦਾ ਹੈ, ਜਿਸ ਵਿਚੋਂ $125,000 ਦਾ ਜੈਕਾਰਾ ਮੂਵਮੈਂਟ ਨੇ ਪ੍ਰਬੰਧ ਕਰ ਲਿਆ ਹੈ। ਇਸ $125,000 ਨੂੰ ਪੂਰਾ ਕਰਣ ਲਈ ਸਾਡੀ ਸਾਰੇ ਸਿੱਖਾਂ ਨੂੰ ਅਪੀਲ ਹੈ ਕਿ ਆਪਣਾ ਧਾਰਮਿਕ ਫਰਜ਼ ਸਮਝਦੇ ਹੋਏ ਫਰਾਖਦਿਲੀ ਨਾਲ ਇਸ ਵਿੱਚ ਹਿੱਸਾ ਪਾਈਏ। ਕੁੱਲ ਇਕੱਤਰ $250,000 ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਵਿਚਲੇ ਸੇਵਾਦਾਰਾਂ ਵਿੱਚ ਵੰਡਿਆਂ ਜਾਵੇਗਾ।"

"ਬਾਬਾ ਬੁੱਢਾ ਜੀ ਗੁਰਦੁਆਰਾ ਸੇਵਾਦਾਰ ਫੰਡ ਆਪ ਸਭ ਲਈ ਪੰਥ ਦੇ ਸੇਵਾਦਾਰਾਂ ਦੀ ਸਹਾਇਤਾ ਅਤੇ ਹੌਂਸਲਾ ਅਫ਼ਜ਼ਾਈ ਕਰਨ ਦਾ ਵਡਮੁੱਲਾ ਮੌਕਾ ਹੈ। ਸਾਡੀ ਉਮੀਦ ਹੈ ਕਿ ਅਸੀਂ ਸਾਰੇ ਰਲ-ਮਿਲ ਕੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਪੂਰਾ ਕਰਕੇ ਹੋਰ ਰਾਜਾਂ ਅਤੇ ਮੁਲਕਾਂ ਲਈ ਉਦਾਹਰਣ ਪੇਸ਼ ਕਰ ਸਕਾਂਗੇ। ਭਵਿੱਖ ਵਿੱਚ ਵੀ ਪੰਥ ਦੇ ਇਨ੍ਹਾਂ ਸੇਵਾਦਾਰਾਂ ਦੇ ਆਰਥਿਕ ਹਾਲਾਤ ਨੂੰ ਸੁਧਾਰਨ ਲਈ ਅਸੀਂ ਆਪ ਜੀ ਦੀ ਮਦਦ ਅਤੇ ਸਹਿਯੋਗ ਰਾਹੀਂ ਯਤਨਸ਼ੀਲ ਰਹਾਂਗੇ।"

"ਇਸ ਫੰਡ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਣ ਲਈ ਅਸੀਂ ਸੰਗਤ ਨੂੰ ਦਿਲੋਂ ਬੇਨਤੀ ਕਰਦੇ ਹਾਂ। ਤੁਹਾਡੇ ਸਹਿਯੋਗ ਲਈ ਅਸੀਂ ਹਮੇਸ਼ਾ ਤੁਹਾਡੇ ਸ਼ੁਕਰਗੁਜ਼ਾਰ ਰਹਾਂਗੇ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।