ਕਾਂਗਰਸ ਨਾਲ ਸਮਝੌਤੇ ਦੀਆਂ ਕਨਸੋਆਂ 'ਤੇ ਰੋਕ ਲਾਉਂਦਿਆਂ ਆਪ ਨੇ 6 ਸੀਟਾਂ 'ਤੇ ਉਮੀਦਵਾਰ ਐਲਾਨੇ

ਕਾਂਗਰਸ ਨਾਲ ਸਮਝੌਤੇ ਦੀਆਂ ਕਨਸੋਆਂ 'ਤੇ ਰੋਕ ਲਾਉਂਦਿਆਂ ਆਪ ਨੇ 6 ਸੀਟਾਂ 'ਤੇ ਉਮੀਦਵਾਰ ਐਲਾਨੇ

ਨਵੀਂ ਦਿੱਲੀ: ਭਾਰਤੀ ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਸਮਝੌਤੇ ਦੀਆਂ ਕਨਸੋਆਂ ਨੂੰ ਠੱਲਦਿਆਂ ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਦੀਆਂ 6 ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। 

ਗੌਰਤਲਬ ਹੈ ਕਿ ਬੀਤੇ ਕਲ੍ਹ ਕਾਂਗਰਸ ਵਲੋਂ ਆਪ ਨਾਲ ਸਮਝੌਤੇ ਸਬੰਧੀ ਇਕ ਮੀਟਿੰਗ ਕੀਤੀ ਗਈ ਸੀ। ਕੇਜਰੀਵਾਲ ਵਲੋਂ ਕਈ ਵਾਰ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਨਾਲ ਸਮਝੌਤੇ ਦੇ ਸੰਕੇਤ ਦਿੱਤੇ ਗਏ ਸਨ ਪਰ ਕਾਂਗਰਸ ਵਲੋਂ ਕੋਈ ਸਾਰਥਿਕ ਸੁਨੇਹਾ ਨਾ ਮਿਲਣ ਦੇ ਚਲਦਿਆਂ ਅੱਜ ਕੇਜਰੀਵਾਲ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। 

ਆਮ ਆਦਮੀ ਪਾਰਟੀ ਵਲੋਂ ਤਿਸ਼ੀ ਨੂੰ ਪੂਰਬੀ, ਗੁੱਗਨ ਸਿੰਘ ਨੂੰ ਉੱਤਰ ਪੱਛਮੀ, ਰਾਘਵ ਚੱਡਾ ਨੂੰ ਦੱਖਣੀ, ਦਿਲੀਪ ਪਾਂਡੇ ਨੂੰ ਉੱਤਰ ਪੂਰਬੀ, ਪੰਕਜ ਗੁਪਤਾ ਨੂੰ ਚਾਂਦਨੀ ਚੌਂਕ ਅਤੇ ਬ੍ਰਿਜੇਸ਼ ਗੋਇਲ ਨੂੰ ਨਵੀਂ ਦਿੱਲੀ ਸੀਟਾਂ ਤੋਂ ਉਮੀਦਵਾਰਾਂ ਐਲਾਨਿਆ ਗਿਆ।