ਗੋਡਸੇ ਨੂੰ ਦੇਸ਼ਭਗਤ ਕਹਿਣ 'ਤੇ ਸਾਧਵੀ ਪ੍ਰੱਗਿਆ ਖਿਲਾਫ ਕਾਰਵਾਈ

ਗੋਡਸੇ ਨੂੰ ਦੇਸ਼ਭਗਤ ਕਹਿਣ 'ਤੇ ਸਾਧਵੀ ਪ੍ਰੱਗਿਆ ਖਿਲਾਫ ਕਾਰਵਾਈ

ਨਵੀਂ ਦਿੱਲੀ: ਅੱਤਵਾਦੀ ਮਾਮਲਿਆਂ ਵਿੱਚ ਨਾਮਜ਼ਦ ਅਤੇ ਹਿੰਦੁਤਵ ਦਾ ਅਹਿਮ ਚਿਹਰਾ ਬਣ ਚੁੱਕੀ ਭਾਜਪਾ ਦੀ ਸਾਂਸਦ ਸਾਧਵੀ ਪ੍ਰਗਿਆ ਵੱਲੋਂ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦੀ ਲੋਕ ਸਭਾ ਵਿੱਚ ਸਿਫਤ ਕਰਨ ਤੋਂ ਪੈਦਾ ਹੋਏ ਵਿਵਾਦ ਦੇ ਚਲਦਿਆਂ ਭਾਜਪਾ ਨੇ ਪ੍ਰਗਿਆ ਦੇ ਪਾਰਲੀਮੈਂਟਰੀ ਪਾਰਟੀ ਬੈਠਕ 'ਚ ਸ਼ਾਮਿਲ ਹੋਣ 'ਤੇ ਰੋਕ ਲਾ ਦਿੱਤੀ ਹੈ ਅਤੇ ਉਸਨੂੰ ਪਾਰਲੀਮੈਂਟ ਦੀ ਰੱਖਿਆ ਕਮੇਟੀ ਵਿੱਚੋਂ ਕੱਢ ਦਿੱਤਾ ਗਿਆ ਹੈ।

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੇ ਪ੍ਰਗਿਆ ਖਿਲਾਫ ਇਸ ਅਨੁਸ਼ਾਸਨੀ ਕਾਰਵਾਈ ਦਾ ਐਲਾਨ ਕਰਦਿਆਂ ਸਾਧਵੀ ਪ੍ਰਗਿਆ ਵੱਲੋਂ ਨੱਥੂਰਾਮ ਗੋਡਸੇ ਸਬੰਧੀ ਦਿੱਤੇ ਬਿਆਨ ਦੀ ਨਿੰਦਾ ਕੀਤੀ ਹੈ। 

ਸਾਧਵੀ ਪ੍ਰੱਗਿਆ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਨੱਥੂਰਾਮ ਗੋਡਸੇ ਦੀ ਤਾਰੀਫ ਕੀਤੀ ਸੀ। ਸਾਧਵੀ ਨੇ ਨੱਥੂਰਾਮ ਗੋਡਸੇ ਨੂੰ ਦੇਸ਼ਭਗਤ ਕਿਹਾ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਇਸ ਖਿਲਾਫ ਵੱਡੇ ਪੱਧਰ 'ਤੇ ਰੌਲਾ ਪਾਇਆ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।