ਹਾਂਗਕਾਂਗ ਸਬੰਧੀ ਬਿੱਲ 'ਤੇ ਟਰੰਪ ਨੇ ਕੀਤੇ ਦਸਤਖਤ, ਚੀਨ ਵੱਲੋਂ ਸਖਤ ਜਵਾਬ ਦਾ ਵਾਅਦਾ

ਹਾਂਗਕਾਂਗ ਸਬੰਧੀ ਬਿੱਲ 'ਤੇ ਟਰੰਪ ਨੇ ਕੀਤੇ ਦਸਤਖਤ, ਚੀਨ ਵੱਲੋਂ ਸਖਤ ਜਵਾਬ ਦਾ ਵਾਅਦਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਂਗਕਾਂਗ ਵਿੱਚ ਚੀਨੀ ਪ੍ਰਭਾਵ ਵਾਲੀ ਸਰਕਾਰ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਸਬੰਧੀ ਅਮਰੀਕੀ ਕਾਂਗਰਸ ਵੱਲੋਂ ਪਾਸ ਕੀਤੇ ਗਏ ਕਾਨੂੰਨ 'ਤੇ ਦਸਤਖਤ ਕਰ ਦਿੱਤੇ ਹਨ ਜਿਸ ਦੇ ਜਵਾਬ ਵਿੱਚ ਚੀਨ ਨੇ ਅਮਰੀਕਾ ਨੂੰ ਮੋੜਵਾਂ ਸਖਤ ਜਵਾਬ ਦੇਣ ਦੀ ਗੱਲ ਕਹੀ ਹੈ। 

ਜ਼ਿਕਰਯੋਗ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨੇ ਜਾਂਦੇ ਅਮਰੀਕਾ ਨੂੰ ਇਸ ਸਮੇਂ ਚੀਨ ਚੁਣੌਤੀ ਦੇ ਰਿਹਾ ਹੈ ਅਤੇ ਅਮਰੀਕਾ ਵੱਲੋਂ ਪਾਸ ਕੀਤੇ ਗਏ ਇਸ ਕਾਨੂੰਨ ਨੂੰ ਅਮਰੀਕਾ ਵੱਲੋਂ ਆਪਣੀ ਤਾਕਤ ਸਥਿਰ ਹੋਣ ਦੇ ਦਾਅਵੇ ਵਜੋਂ ਮੰਨਿਆ ਜਾ ਰਿਹਾ ਹੈ ਜਦਕਿ ਅਮਰੀਕਾ ਨੂੰ ਆਪਣੀ ਚੁਣੌਤੀ ਦੀ ਸਾਰਥਿਕਤਾ ਕਾਇਮ ਰੱਖਣ ਲਈ ਚੀਨ ਵੱਲੋਂ ਅਮਰੀਕਾ ਖਿਲਾਫ ਕੋਈ ਵੱਡਾ ਕਦਮ ਚੁੱਕੇ ਜਾਣ ਦੀ ਪੂਰਨ ਆਸ ਬਣ ਰਹੀ ਹੈ।

ਕੀ ਹਨ ਇਹ ਕਾਨੂੰਨ?

ਅਮਰੀਕਨ ਕਾਂਗਰਸ ਵੱਲੋਂ ਪਾਸ ਕੀਤੇ ਬਿੱਲਾਂ ਵਿੱਚ ਪਹਿਲਾ "ਹਾਂਗਕਾਂਗ ਮਨੁੱਖੀ ਹੱਕ ਅਤੇ ਲੋਕਤੰਤਰ ਕਾਨੂੰਨ" ਨਾਂ ਹੇਠ ਹੈ। ਇਸ ਬਿੱਲ ਅਧੀਨ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਹਾਂਗਕਾਂਗ ਨੂੰ ਦਿੱਤੀ ਜਾਂਦੀ ਖਾਸ ਵਪਾਰਕ ਪਹੁੰਚ ਨੂੰ ਜਾਰੀ ਰੱਖਣ ਲਈ ਹਰ ਸਾਲ ਇਹ ਜਾਂਚਿਆ ਜਾਵੇ ਕਿ ਹਾਂਗਕਾਂਗ ਕੋਲ ਆਪਣੀ ਖੁਦਮੁਖਤਿਆਰੀ ਹੈ।

ਇਸ ਤੋਂ ਇਲਾਵਾ ਹਾਂਗਕਾਂਗ ਵਿੱਚ ਮਨੁੱਖੀ ਹੱਕਾਂ ਦੇ ਘਾਣ ਲਈ ਜ਼ਿੰਮੇਵਾਰ ਅਫਸਰਾਂ ਖਿਲਾਫ ਪਾਬੰਦੀਆਂ ਦੀ ਗੱਲ ਇਸ ਬਿੱਲ ਵਿੱਚ ਹੈ।

ਦੂਜਾ ਬਿੱਲ ਹੋਂਗਕੋਂਗ ਪੁਲਿਸ ਨੂੰ ਵੇਚੇ ਜਾਂਦੇ ਸਾਜੋ ਸਮਾਨ ਜਿਵੇਂ ਅੱਥਰੂ ਗੈਸ, ਮਿਰਚ ਸਪਰੇਅ, ਰਬੜ ਦੀਆਂ ਗੋਲੀਆਂ, ਪਾਣੀ ਮਾਰਨ ਵਾਲੀ ਤੋਪ ਆਦਿ 'ਤੇ ਰੋਕ ਲਾਉੇਣ ਸਬੰਧੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।