ਮੁਸਲਿਮ ਧਿਰ ਵੱਲੋਂ ਅਯੁਧਿਆ ਮਾਮਲੇ ਦੇ ਫੈਂਸਲੇ 'ਤੇ ਮੁੜ ਨਜ਼ਰਸਾਨੀ ਅਪੀਲ ਦਰਜ ਕਰਵਾਈ ਗਈ

ਮੁਸਲਿਮ ਧਿਰ ਵੱਲੋਂ ਅਯੁਧਿਆ ਮਾਮਲੇ ਦੇ ਫੈਂਸਲੇ 'ਤੇ ਮੁੜ ਨਜ਼ਰਸਾਨੀ ਅਪੀਲ ਦਰਜ ਕਰਵਾਈ ਗਈ

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ 9 ਨਵੰਬਰ ਨੂੰ ਅਯੁਧਿਆ ਮਾਮਲੇ 'ਚ ਬਾਬਰੀ ਮਸਜਿਦ ਦੀ ਥਾਂ 'ਤੇ ਰਾਮ ਮੰਦਿਰ ਬਣਾਉਣ ਦੇ ਸੁਣਾਏ ਫੈਂਸਲੇ 'ਤੇ ਅੱਜ ਪਹਿਲੀ ਮੁੜ ਨਜ਼ਰਸਾਨੀ ਅਪੀਲ ਦਰਜ ਕੀਤੀ ਗਈ ਹੈ। 

ਮੁੱਖ ਅਪੀਲ ਕਰਤਾ ਐਮ ਸਿੱਦੀਕ ਦੇ ਕਾਨੂੰਨੀ ਵਾਰਿਸ ਮੌਲਾਨਾ ਸਈਅਦ ਅਸ਼੍ਹਾਦ ਰਸ਼ੀਦੀ ਵੱਲੋਂ ਭਾਰਤੀ ਸੰਵਿਧਾਨ ਦੀ ਧਾਰਾ 137 ਅਧੀਨ ਇਹ ਅਪੀਲ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਅਪੀਲਕਰਤਾ ਰਸ਼ੀਦੀ ਜਮਾਤ ਉਲੇਮਾ-ਏ-ਹਿੰਦ ਦੇ ਮੁਖੀ ਹਨ।