ਬੰਦੀ ਸਿੰਘਾਂ ਦੀ ਰਿਹਾਈ ਮਸਲੇ ਤੇ ਬਾਦਲਕਿਆ ਦੇ ਛਲਾਵੇਕਰਣ ਤੋ ਸੰਗਤਾਂ ਸੁਚੇਤ ਰਹਿਣ - ਜਥੇਦਾਰ ਹਵਾਰਾ ਕਮੇਟੀ

ਬੰਦੀ ਸਿੰਘਾਂ ਦੀ ਰਿਹਾਈ ਮਸਲੇ ਤੇ ਬਾਦਲਕਿਆ ਦੇ ਛਲਾਵੇਕਰਣ ਤੋ ਸੰਗਤਾਂ ਸੁਚੇਤ ਰਹਿਣ - ਜਥੇਦਾਰ ਹਵਾਰਾ ਕਮੇਟੀ

ਪ੍ਰੈਸ ਨੋਟਅੰਮ੍ਰਿਤਸਰ (9 ਮਈ) ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਹੇਠ ਕਾਰਜਸ਼ੀਲ ਕਮੇਟੀ ਨੇ ਬਾਦਲਕਿਆਂ ਵੱਲੋਂ ਕੌਮੀ ਸੰਸਥਾਵਾਂ ਨੂੰ ਢਾਲ ਬਣਾਕੇ ਸਿੱਖ ਕੌਮ ਨੂੰ ਛਲਾਵੇਕਰਣ ਦੇ ਜਾਲ ਵਿੱਚ ਫਸਾਉਣ ਦੀ ਚਾਲ ਤੋਂ ਸਾਵਧਾਨ ਰਹਿਣ ਲਈ ਅਪੀਲ ਕੀਤੀ ਹੈ। ਪ੍ਰੈਸ ਕਾਨਫਰੰਸ ਰਾਹੀ ਕਮੇਟੀ ਆਗੂਆਂ ਨੇ ਸਪਸ਼ਟ ਕੀਤਾ ਕਿ ਅਸੀ ਕੌਮ ਦੇ ਨਿਮਾਣੇ ਪਹਿਰੇਦਾਰ ਹਾਂ। ਇਸ ਲਈ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਦੌਰਾਨ ਬਾਦਲ ਪਰਿਵਾਰ ਨੇ ਸੱਤਾ ਦੇ ਨਸ਼ੇ ਵਿਚ ਜਿੱਥੇ ਪੰਥਕ ਮੁੱਦਿਆਂ ਤੇ ਕੌਮ ਨਾਲ ਦਗਾਬਾਜੀ ਕੀਤੀ ਉੱਥੇ ਵਿਰੋਧੀਆਂ ਨਾਲ ਮਿੱਤਰਤਾ ਨਿਭਾਉਂਦੇ ਹੋਏ ਸਿੱਖ ਸਿਧਾਂਤਾਂ ਨੂੰ ਵੀ ਢਹਿ ਢੇਰੀ ਕੀਤਾ ਹੈ। ਪੰਥਕ ਸਿਆਸਤ ਤੋਂ ਮਨਫੀ ਹੋਣ ਬਾਅਦ ਇਹ ਪਰਿਵਾਰ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਰਾਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲੀ ਕਤਾਰ ਵਿਚ ਖਲੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀ ਇਸਦੇ ਵਿਰੁੱਧ ਨਹੀਂ ਪਰ ਬਾਦਲਕੇ ਪੰਥ ਨੂੰ ਬੰਦੀ ਸਿੰਘਾਂ ਅਤੇ ਹੋਰ ਮੁਦਿਆਂ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ। ਅਕਾਲੀ ਸਰਕਾਰ ਸਮੇਂ 2013’ਚ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੀ 40 ਦਿਨਾਂ ਦੀ ਭੁੱਖ ਹੜਤਾਲ਼ ਖਤਮ ਕਰਾਉਣ ਵੇਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਬੰਦੀ ਸਿੰਘਾਂ ਨੂੰ ਅਸੀ ਰਿਹਾ ਕਰਵਾਵਾਗੇ। ਪਰ ਤੁਹਾਡੇ ਜਥੇਦਾਰ ਅਤੇ ਸਰਕਾਰ ਨੇ ਭਾਈ ਗੁਰਬਖਸ਼ ਸਿੰਘ ਨਾਲ ਧੋਖਾ ਕੀਤਾ। ਚੇਤੇ ਰਹੇ ਭੁੱਖ ਹੜਤਾਲ਼ ਤੇ ਬੈਠਣ ਤੋ ਪਹਿਲਾਂ ਭਾਈ ਹਵਾਰਾ ਕੋਲੋਂ ਭਾਈ ਗੁਰਬਖਸ਼ ਸਿੰਘ ਨੇ ਪ੍ਰਵਾਨਗੀ ਲਈ ਸੀ। ਜਦ ਅਕਾਲੀ ਸਰਕਾਰ ਅਤੇ ਜਥੇਦਾਰ ਨੇ ਕੁਝ ਵੀ ਨਹੀਂ ਕੀਤਾ ਤਾਂ ਭਾਈ ਗੁਰਬਖਸ਼ ਸਿੰਘ ਨੇ ਦੁਬਾਰਾ ਭੁੱਖ ਹੜਤਾਲ਼ ਸ਼ੁਰੂ ਕਰਨ ਲਈ ਐਲਾਨ ਕੀਤਾ। ਤੁਹਾਡੀ ਸ਼੍ਰੋਮਣੀ ਕਮੇਟੀ ਨੇ ਸਾਰੇ ਗੁਰਦੁਆਰਿਆਂ ਨੂੰ ਹਿਦਾਇਤ ਦਿੱਤੀ ਕਿ ਗੁਰਬਖਸ਼ ਸਿੰਘ ਨੂੰ ਨਾ ਬੈਠਣ ਦਿੱਤਾ ਜਾਵੇ। ਅਖੀਰ ਉਸਨੇ ਹਰਿਆਣਾ ਜਾ ਕੇ ਸੰਘਰਸ਼ ਕੀਤਾ। ਬਾਦਲ ਸਰਕਾਰ ਦੇ ਸਮੇਂ 2015 ਵਿੱਚ ਭਾਈ ਸੂਰਤ ਸਿੰਘ ਖਾਲਸਾ ਜਿਸਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ਼ ਸ਼ੁਰੂ ਕੀਤੀ ਸੀ ਉਸਨੂੰ ਹੀ ਬੰਦੀ ਬਣਾ ਦਿੱਤਾ ਗਿਆ।ੳਸਦੀ ਮੰਗ ਤੇ ਬਾਦਲ ਸਰਕਾਰ ਨੇ ਸੰਵਿਧਾਨਿਕ ਤੌਰ ਤੇ ਕੁਝ ਵੀ ਨਹੀਂ ਕੀਤਾ। ਬਾਦਲ ਪਰਿਵਾਰ ਜਵਾਬ ਦੇਵੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਭਾਈਵਾਲ਼ ਦੇ ਲੰਮੇ ਸਮੇ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ਼ ਲੈਣ ਲਈ ਰਾਜ ਸਭਾ ਅਤੇ ਲੋਕ ਸਭਾ ਵਿੱਚ ਕਿਹੜੀ ਅਵਾਜ ਬੁਲੰਦ ਕੀਤੀ ਸੀ। ਰਜੀਵ ਗਾਂਧੀ ਕਤਲ ਕੇਸ ਵਿੱਚ ਤਾਮਿਲਨਾਡੂ ਸਰਕਾਰ ਵੱਲੋਂ ਸਰਬ-ਸੰਮਤੀ ਨਾਲ ਪਾਸ ਕੀਤੇ ਮਤੇ ਵਾਂਗ ਜੇ ਕਰ ਬਾਦਲਕੇ ਪੰਜਾਬ ਅਸੈਬਲੀ ਵਿੱਚ ਮਤਾ ਪਾਸ ਕਰ ਦਿੰਦੇ ਤਾਂ ਸ਼ਾਇਦ ਇਨ੍ਹਾਂ ਦੇ ਪੈਰਾ ਥੱਲੋਂ ਸਿਆਸੀ ਜ਼ਮੀਨ ਨਹੀਂ ਖਿਸਕਣੀ ਸੀ। ਬਾਦਲ ਸਰਕਾਰ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖਾਲਸਾ ਵੱਲੋਂ ਜਥੇਦਾਰ ਥਾਪਣ ਦੇ ਬਾਅਦ ਸੈਂਕੜੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਤਸ਼ਦੱਦ ਕੀਤਾ ਸੀ ਅਤੇ ਜਥੇਦਾਰ ਸਾਹਿਬ ਦੀ ਤਿਹਾੜ ਜੇਲ੍ਹ ਦਿੱਲੀ ਤੋ ਪੰਜਾਬ ਤਬਦੀਲੀ ਦੀ ਵਿਰੋਧਤਾ ਕੀਤੀ ਸੀ। ਆਪਣੇ ਸਿਆਸੀ ਉਲਾਰ ਲਈ ਬੰਦੀ ਸਿੰਘਾਂ ਰਿਹਾਈ ਪ੍ਰਤੀ ਜਾਗੇ ਮੋਹ ਬਾਰੇ ਹਵਾਰਾ ਕਮੇਟੀ ਨੇ ਸਵਾਲ ਕੀਤਾ ਕਿ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਦਿੱਤਾ ਸੀ ਉਨ੍ਹਾਂ ਨੂੰ ਡੀ ਜੀ ਪੀ ਬਣਾਇਆ ਗਿਆ ਇੱਥੋਂ ਤੱਕ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਪਿਤਾ ਸ਼ਹੀਦ ਬਲਵੰਤ ਸਿੰਘ ਅਤੇ ਮਾਸੜ ਮਨਜੀਤ ਸਿੰਘ ਨੂੰ ਵੀ ਸੁਮੇਧ ਸੈਣੀ ਨੇ ਸ਼ਹੀਦ ਕੀਤਾ ਸੀ।

ਹਵਾਰਾ ਕਮੇਟੀ ਨੇ ਦੱਸਿਆ ਕਿ ਸੁਮੇਧ ਸੈਣੀ ਦੇ ਵਕੀਲਾਂ ਦਾ ਖ਼ਰਚਾ ਵੀ ਬਾਦਲ ਸਰਕਾਰ ਕਰਦੀ ਰਹੀ ਹੈ।
ਬਾਦਲਾਂ ਨੂੰ ਤਾਂ ਚਾਹੀਦਾ ਸੀ ਕਿ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਨੂੰ ਕਬੁਲਦੇ ਹੋਏ ਆਪਣੀਆਂ ਭੁੱਲਾਂ ਨੂੰ ਬਖਸ਼ਾਂਦੇ। ਜਥੇਦਾਰ ਸਾਹਿਬ ਦੀ ਅਗਵਾਈ ਹੇਠ ਬੰਦੀ ਸਿੰਘਾ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਜੇਲ੍ਹਾਂ ਦੇ ਬਾਹਰ ਸਮੇਂ ਸਮੇਂ ਤੇ ਧਰਨੇ ਲਗਾਏ ਗਏ 11 ਜਨਵਰੀ ਨੂੰ ਫ਼ਤਿਹਗੜ੍ਹ ਸਾਹਿਬ ਤੋ ਗਵਰਨਰ ਹਾਉਸ ਤੱਕ ਵਿਸ਼ਾਲ ਮਾਰਚ ਵੀ ਖਢਿਆ ਗਿਆ।ਇਸੇ ਕੜੀ ਵਿੱਚ 15 ਮਈ ਨੂੰ ਦਿੱਲ਼ੀ ਵਿੱਖੇ ਜਾਗਰੁਕਤਾ ਰੈਲੀ ਵੀ ਕੱਢੀ ਜਾ ਰਹੀ ਹੈ।ਪੰਥਕ ਜਥੇਬੰਦੀਆਂ ਨੂੰ ਯਾਦ ਹੈ ਬਾਦਲਕਿਆ ਨੇ 328 ਸਰੂਪਾਂ ਦਾ ਹਿਸਾਬ ਨਹੀਂ ਦਿੱਤਾ ਬਲਕਿ ਆਪਣੀ ਟਾਸਕ ਫ਼ੋਰਸ ਰਾਹੀ ਜਥੇਬੰਦੀਆਂ ਦੇ ਸਿੰਘਾਂ ਨੂੰ ਡਾਂਗਾਂ ਨਾਲ ਕੁੱਟਿਆ, ਬਹਿਬਲਕਲਾਂ ਵਿਖੇ ਬੇਅਦਬੀਆਂ ਦਾ ਇਨਸਾਫ਼ ਲੈ ਰਹੀਆਂ ਸੰਗਤਾਂ ਤੇ ਬਾਦਲਾਂ ਦੀ ਪੁਲਿਸ ਨੇ ਗੋਲੀਆਂ ਚਲਾਕੇ ਦੋ ਸਿੰਘ ਸ਼ਹੀਦ ਕਰ ਦਿੱਤੇ। ਪੀਟੀਸੀ ਚੈਨਲ ਤੇ ਗੁਰਬਾਣੀ ਦਾ ਵਪਾਰੀਕਰਣ ਅਤੇ ਏਕਾਧਿਕਾਰ ਦਾ ਮਸਲਾ ਠੰਡੇ ਬਸਤੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੇ ਪਾ ਦਿੱਤਾ ਹੈ।ਅੱਜ ਦੀ ਪ੍ਰੈਸ ਕਾਨਫਰੰਸ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਤੋਂ ਇਲਾਵਾ ਬਲਬੀਰ ਸਿੰਘ ਹਿਸਾਰ ਨਿੱਜੀ ਸਹਾਇਕ ਜਥੇਦਾਰ ਹਵਾਰਾ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਮਹਾਬੀਰ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਨਵਾਂਪਿੰਡ, ਰਘਬੀਰ ਸਿੰਘ ਭੁੱਚਰ, ਨਰਿੰਦਰ ਸਿੰਘ ਗਿੱਲ, ਕੰਵਲਜੀਤ ਸਿੰਘ ਸੁਲਤਾਨਵਿੰਡ, ਮਨਜੀਤ ਸਿੰਘ ਵੇਰਕਾ, ਮਨਮੋਹਨ ਸਿੰਘ, ਹਰਜਿੰਦਰ ਸਿੰਘ ਵੇਰਕਾ ਆਦਿ ਹਾਜ਼ਰ ਸਨ।