ਹਰਪਾਲ ਸਿੰਘ ਭੁੱਲਰ ਬਣੇ ਚੇਅਰਮੈਨ ਐਨ ਆਰ ਆਈ ਵਿੰਗ ਪੰਜਾਬ -ਡਾਕਟਰ ਖੇੜਾ

ਹਰਪਾਲ ਸਿੰਘ ਭੁੱਲਰ ਬਣੇ ਚੇਅਰਮੈਨ ਐਨ ਆਰ ਆਈ ਵਿੰਗ ਪੰਜਾਬ -ਡਾਕਟਰ ਖੇੜਾ

ਸੀਮਾ ਸ਼ਰਮਾ ਨੂੰ ਚੇਅਰਪਰਸਨ ਕੀਤਾ ਨਿਯੁਕਤ 
 

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਵੱਲੋਂ ਇਕ ਵਿਸ਼ੇਸ਼ ਮੀਟਿੰਗ ਮੋਹਿੰਦਰਾ ਕਲੱਬ ਪਟਿਆਲਾ ਵਿਖੇ ਅਮਰੀਕ ਸਿੰਘ ਵੜੈਚ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਮੱਖਣ ਗੁਪਤਾ ਕੌਮੀ ਅਡਵਾਈਜ਼ਰ ਬੁੱਧੀਜੀਵੀ ਸੈਲ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਅਮਿਤ ਗੁਪਤਾ ਕੋਆਰਡੀਨੇਟਰ ਪੰਜਾਬ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸੀਮਾ ਸ਼ਰਮਾ ਨੂੰ ਚੇਅਰਪਰਸਨ ਇਸਤਰੀ ਵਿੰਗ, ਹਰਪਾਲ ਸਿੰਘ ਭੁੱਲਰ ਚੇਅਰਮੈਨ ਐਨ ਆਰ ਆਈ ਵਿੰਗ ਪੰਜਾਬ, ਜਗਤਾਰ ਸਿੰਘ ਅਡਵਾਈਜ਼ਰ ਸਲਾਹਕਾਰ ਕਮੇਟੀ ਪੰਜਾਬ, ਨਵਦੀਪ ਗੁਪਤਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਐਡਵੋਕੇਟ ਜਸਪ੍ਰੀਤ ਸਿੰਘ ਅਡਵਾਈਜ਼ਰ ਲੀਗਲ ਸੈੱਲ ਪੰਜਾਬ ਅਤੇ ਜੋਤਵੀਰ ਸਿੰਘ ਸੈਕਟਰੀ ਲੀਗਲ ਸੈੱਲ ਜ਼ਿਲ੍ਹਾ ਪਟਿਆਲਾ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਨਾਬਾਲਗ ਬੱਚੇ ਦੁਕਾਨਾਂ ਤੇ ਕੰਮ ਕਰਦੇ ਨਜ਼ਰ ਆ ਰਹੇ ਹਨ ਜਿਹੜੇ ਵਿਅਕਤੀ ਬੱਚਿਆਂ ਦਾ ਬਚਪਨ ਖ਼ਰਾਬ ਕਰ ਰਹੇ ਹਨ ਉਨ੍ਹਾਂ ਬਾਜ਼ ਆ ਜਾਣਾ ਚਾਹੀਦਾ ਹੈ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹਨ ਇਨ੍ਹਾਂ ਨੂੰ ਪੜਾਈ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।

ਨਵ ਨਿਯੁਕਤ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਸਾਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ ਹੋਰਨਾਂ ਤੋਂ ਇਲਾਵਾ ਵੀਨਾ ਗੁਪਤਾ, ਸੁਸ਼ੀਲ ਕੁਮਾਰ ਜ਼ਿਲ੍ਹਾ ਚੇਅਰਮੈਨ, ਸੰਨਦੀਪ ਸ਼ਰਮਾ ਉਪ ਪ੍ਰਧਾਨ, ਰੋਹਿਤ ਹਾਂਡਾ ਪ੍ਰਧਾਨ ਯੂਥ ਵਿੰਗ, ਗੌਰਵ ਆਹਲੂਵਾਲੀਆ, ਵਰਿੰਦਰ ਸਿੰਘ ਪ੍ਰਧਾਨ ਬਲਾਕ ਘਨੌਰ, ਪ੍ਰਿਅੰਕਾ, ਗੌਰਵ ਕੁਮਾਰ, ਸੰਨਦੀਪ ਸ਼ਰਮਾ, ਰਵੀ ਭਾਰਤਵਾਜ, ਮਲਕੀਤ ਸਿੰਘ ਬੁੱਟਰ, ਰਜਨੀਸ਼ ਬਾਂਸਲ, ਅਤੇ ਓਂਕਾਰ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ।