ਦੋਸ਼ੀ ਔਰਤ ਦੇ ਕਤਲ  ਦੇ ਦੋਸ਼ ਤਹਿਤ 2 ਸਿੰਘਾਂ ਨੂੰ ਉਮਰ ਕੈਦ

ਦੋਸ਼ੀ ਔਰਤ ਦੇ ਕਤਲ  ਦੇ ਦੋਸ਼ ਤਹਿਤ 2 ਸਿੰਘਾਂ ਨੂੰ ਉਮਰ ਕੈਦ

ਮਾਮਲਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੁਧਿਆਣਾ-ਸਥਾਨਕ ਅਦਾਲਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਦੀ ਹੱਤਿਆ ਕਰਨ ਦੇ ਦੋਸ਼ ਤਹਿਤ 2 ਸਿੱਖ ਨੌਜਵਾਨਾਂ ਜਸਪ੍ਰੀਤ ਸਿੰਘ ਉਰਫ਼ ਨਿਹਾਲ ਸਿੰਘ ਵਾਸੀ ਰਣਜੀਤ ਨਗਰ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਉਰਫ ਖ਼ਾਲਸਾ ਉਰਫ ਬਾਬਾ ਵਾਸੀ ਪਿੰਡ ਜਾਗੋਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਤੀਜੇ ਦੋਸ਼ੀ ਹਰਬੰਸ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਤੇ ਪੰਜ ਹਜ਼ਾਰ ਪੰਜਾਹ ਰੁਪਏ ਜ਼ੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ ।ਮਿ੍ਤਕ ਔਰਤ ਬਲਵਿੰਦਰ ਕੌਰ ਦੇ ਪੁੱਤਰ ਰਣਜੋਧ ਸਿੰਘ ਦੀ ਸ਼ਿਕਾਇਤ 'ਚ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਉਹ ਆਪਣੀ ਮਾਤਾ ਨਾਲ ਬਾਬਾ ਨਾਮੀ ਵਿਅਕਤੀ ਨੂੰ ਮਿਲਣ ਲਈ ਆਲਮਗੀਰ ਸਾਹਿਬ ਆਏ ਸਨ, ਜਦੋਂ ਉਹ ਗੁਰਦੁਆਰਾ ਦੇ ਬਾਹਰ ਪਹੁੰਚੇ ਤਾਂ ਦੋਸ਼ੀਆਂ ਵਲੋਂ ਉਸ ਦੀ ਮਾਤਾ 'ਤੇ ਗੋਲੀ ਚਲਾ ਦਿੱਤੀ । ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਮਾਤਾ ਖਿਲਾਫ਼ ਪੁਲਿਸ ਨੇ ਬੇਅਦਬੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਸੀ । ਜੱਜ ਲਖਵਿੰਦਰ ਸਿੰਘ ਨੇ ਉਕਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਤੇ ਇਕ ਇਕ ਲੱਖ ਰੁਪਏ ਜੁਰਮਾਨਾ, ਜਦਕਿ ਬਾਕੀ ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ।