ਜਰਖੜ ਹਾਕੀ ਅਕੈਡਮੀ ਨੇ ਅੰਤਰਰਾਸ਼ਟਰੀ ਅੰਗਹੀਣ ਖਿਡਾਰੀ ਆਕਾਸ਼ ਮਹਿਰਾ,  ਪੱਤਰਕਾਰ ਸਿਮਰਨਜੋਤ ਮੱਕਡ਼ ਦਾ ਕੀਤਾ  ਵਿਸੇਸ਼ ਸਨਮਾਨ  

ਜਰਖੜ ਹਾਕੀ ਅਕੈਡਮੀ ਨੇ ਅੰਤਰਰਾਸ਼ਟਰੀ ਅੰਗਹੀਣ ਖਿਡਾਰੀ ਆਕਾਸ਼ ਮਹਿਰਾ,  ਪੱਤਰਕਾਰ ਸਿਮਰਨਜੋਤ ਮੱਕਡ਼ ਦਾ ਕੀਤਾ  ਵਿਸੇਸ਼ ਸਨਮਾਨ  

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੁਧਿਆਣਾ ---ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਅੱਜ ਜਰਖੜ ਸਟੇਡੀਅਮ ਵਿਖੇ ਇਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ  ਅੰਤਰਰਾਸ਼ਟਰੀ ਅੰਗਹੀਣ ਅਥਲੀਟ ਆਕਾਸ਼ ਮਹਿਰਾ ਅਤੇ ਉੱਘੇ ਸੀਨੀਅਰ ਪੱਤਰਕਾਰ ਸਿਮਰਨਜੋਤ ਮੱਕਡ਼ ਆਨ ਏਅਰ  ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ  ।ਅੰਤਰਰਾਸ਼ਟਰੀ ਅਥਲੀਟ ਆਕਾਸ਼ ਮੇਰਾ ਜੋ ਜਰਖੜ ਹਾਕੀ ਅਕੈਡਮੀ ਦਾ ਹੋਣਹਾਰ ਹਾਕੀ ਖਿਡਾਰੀ ਸੀ ,ਕੁਝ ਵਰ੍ਹੇ ਪਹਿਲਾਂ ਟ੍ਰੇਨ ਥੱਲੇ ਆ ਕੇ ਉਸ ਦੀਆਂ ਦੋਵੇਂ ਲੱਤਾਂ  ਕੱਟੀਆਂ ਗਈਆਂ ਸਨ ਪਰ ਆਕਾਸ਼ ਨੇ ਹਿੰਮਤ ਨਹੀਂ ਹਾਰੀ ਉਸ ਨੇ ਆਪਣੀ ਖੇਡਾਂ ਪ੍ਰਤੀ ਲਗਨ ਮਿਹਨਤ  ਅਤੇ ਸਮਰਪਿਤ ਭਾਵਨਾ ਨੂੰ ਜਾਰੀ ਰੱਖਦਿਆਂ ਪੈਰਾ ਅਥਲੈਟਿਕ ਯੂਥ ਚੈਂਪੀਅਨਸ਼ਿਪ ਵਿੱਚ ਦੁਬਈ ਵਿੱਚ  2  ਚਾਂਦੀ ਦੇ ਤਗ਼ਮੇ ਜਿੱਤੇ ਉਸ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਉਸ ਦੀ  ਖੇਲੋ ਇੰਡੀਆ ਵਿੱਚ  ਸਕੀਮ ਵਿੱਚ ਨਿਯੁਕਤੀ ਕੀਤੀ ਜਿੱਥੇ ਉਹ ਪੈਰਾ ਓਲੰਪਿਕ ਖੇਡਾਂ ਦੀ ਤਿਆਰੀ ਕਰ ਰਿਹਾ ਹੈ ਅੱਜ ਜਰਖੜ ਹਾਕੀ ਅਕੈਡਮੀ ਵੱਲੋਂ  ਆਕਾਸ਼ ਮਹਿਰਾ ਨੂੰ ਇਕ ਵਿਸ਼ੇਸ਼ ਸਾਈਕਲ ਟਰੈਕ ਸੂਟ ਅਤੇ ਐਵਾਰਡ ਨਾਲ ਸਨਮਾਨਤ ਕੀਤਾ ਜਦਕਿ ਉੱਘੇ ਸੀਨੀਅਰ ਪੱਤਰਕਾਰ ਸਿਮਰਨਜੋਤ ਮੱਕਡ਼  ਦੀ ਕਿਸਾਨ ਮੋਰਚੇ ਵਿੱਚ ਨਿਭਾਈ ਭੂਮਿਕਾ ਅਤੇ ਪੱਤਰਕਾਰੀ ਵਿੱਚ ਦਿੱਤੀਆਂ ਵਧੀਆ ਸੇਵਾਵਾਂ ਬਦਲੇ "ਪੱਤਰਕਾਰੀ ਦਾ ਮਾਣ " ਐਵਾਰਡ ਨਾਲ ਸਨਮਾਨਤ ਕੀਤਾ ਇਸ ਤੋਂ ਇਲਾਵਾ ਇਕ ਹੋਰ  ਉਭਰਦੇ ਹਾਕੀ ਖਿਡਾਰੀ ਗੁਰਜੋਤ ਸਿੰਘ ਜਰਖੜ ਨੂੰ ਵੀ ਵਿਸ਼ੇਸ਼ ਤੌਰ ਤੇ ਸਾਈਕਲ ਦੇ ਕੇ ਸਨਮਾਨਤ ਕੀਤਾ  । ਇਸ ਮੌਕੇ ਸਿਮਰਨਜੋਤ ਮੱਕਡ਼ ਨੇ ਆਪਣੇ ਪੱਤਰਕਾਰੀ ਦੇ ਅਨੁਭਵ ਸਾਂਝੇ ਕਰਦਿਆਂ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਤ ਹੋਣ ਲਈ ਜਾਗਰੂਕ ਕੀਤਾ ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੰਗਹੀਣ ਖਿਡਾਰੀ ਆਕਾਸ ਜਿਸ ਨੂੰ ਪੈਰਾਲੰਪਿਕ ਦੀ ਤਿਆਰੀ ਲਈ ਬਨਾਵਟੀ ਲੱਤਾਂ ਦੀ ਜ਼ਰੂਰਤ ਹੈ ਜਿਸ ਤੇ 11  ਲੱਖ ਰੁਪਏ ਖਰਚਾ ਆਉਣਾ ਹੈ ਦੇਣ ਦੀ ਮੰਗ ਕੀਤੀ ਇਸ ਮੌਕੇ ਜਰਖੜ ਖੇਡਾਂ ਦੇ  ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਸਾਬਕਾ ਪੁਲੀਸ ਅਧਿਕਾਰੀ  ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ  ਨੇ ਆਏ ਮਹਿਮਾਨਾ ਨੂੰ ਜੀ ਆਇਆ ਆਖਿਆ  ਇਸ ਮੌਕੇ ਜਰਖੜ ਖੇਡਾਂ ਦੇ   ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ,ਪਹਿਲਵਾਨ ਹਰਮੇਲ ਸਿੰਘ ਕਾਲਾ, ਗੁਰਸਤਿੰਦਰ ਸਿੰਘ ਪਰਗਟ ,ਯਾਦਵਿੰਦਰ ਸਿੰਘ ਤੂਰ  ਤਜਿੰਦਰ ਸਿੰਘ ਜਰਖਡ਼, ਸੰਦੀਪ ਸਿੰਘ ਜਰਖੜ, ਉੱਭਰਦੇ ਗਾਇਕ ਸੁਮੀਤ ਸਿੰਘ  ,ਸਾਹਿਬ ਜੀਤ ਸਿੰਘ ਜਰਖੜ  , ਕਬੱਡੀ ਖਿਡਾਰੀ ਮਨਜੀਤ ਸਿੰਘ ਮੌਹਲਾ ਖਡੂਰ, ਨਿਹੰਗ ਸਿੰਘ ਜਥੇਦਾਰ ਰਮਨਜੀਤ ਸਿੰਘ ਸਾਇਆਂ ਕਲਾਂ ,ਬਾਬਾ ਰੁਲਦਾ ਸਿੰਘ ਸਾਇਆਂ ਕਲਾਂ ,ਸੀਨੀਅਰ ਪੱਤਰਕਾਰ ਪਰਮੇਸ਼ਵਰ ਸਿੰਘ ,ਸੰਜੇ ਕੁਮਾਰ ਸ਼ਰਮਾ  , ਸਾਬਕਾ ਕੌਮੀ ਹਾਕੀ ਖਿਡਾਰੀ ਗੁਰਮੀਤ ਸਿੰਘ  ਘਵੱਦੀ , ਲਾਲਜੀਤ ਸਿੰਘ ਦਾਦ,ਸਪੂੰਰਨ ਸਿੰਘ ਘਵੱਦੀ, ਮਨਦੀਪ ਸਿੰਘ ਸਰੋਏ  ,ਜਤਿੰਦਰਪਾਲ ਸਿੰਘ ਦੁਲੇਅ ਆਦਿ ਹੋਰ ਸ਼ਖ਼ਸੀਅਤਾਂ ਅਤੇ ਜਰਖੜ ਹਾਕੀ ਅਕੈਡਮੀ ਦੇ ਖਿਡਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ  ।