ਮੁਤਵਾਜੀ ਜਥੇਦਾਰ ਭਾਈ ਮੰਡ ਵਲੋਂ ਰੰਧਾਵਾ, ਬਾਜਵਾ, ਗਿੱਲ, ਢਿੱਲੋਂ ਤੇ ਜ਼ੀਰਾ ਤਨਖਾਹੀਆ ਕਰਾਰ

ਮੁਤਵਾਜੀ ਜਥੇਦਾਰ ਭਾਈ ਮੰਡ ਵਲੋਂ ਰੰਧਾਵਾ, ਬਾਜਵਾ, ਗਿੱਲ, ਢਿੱਲੋਂ ਤੇ ਜ਼ੀਰਾ ਤਨਖਾਹੀਆ ਕਰਾਰ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ : ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਇਕ ਆਦੇਸ਼ ਜਾਰੀ ਕਰਕੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਕੁਲਬੀਰ ਸਿੰਘ ਜ਼ੀਰਾ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਭਾਈ ਮੰਡ ਨੇ ਕਿਹਾ ਕਿ ਜਦ ਤਕ ਇਹ ਸਾਰੇ ਵਿਅਕਤੀ  ਅਕਾਲ ਤਖ਼ਤ ਸਾਹਿਬ ਤੇ ਹਾਜਰ ਹੋ ਕੇ ਤਨਖਾਹ ਨਹੀਂ ਲਗਵਾ ਲੈਂਦੇ ਉਸ ਸਮੇਂ ਤਕ ਇਨ੍ਹਾਂ ਸਾਰਿਆਂ ਨੂੰ ਕਿਸੇ ਵੀ ਗੁਰੂ ਘਰ ਅਤੇ ਸੰਗਤੀ ਇਕੱਠ ਵਿਚ ਬੋਲਣ ਨਾ ਦਿੱਤਾ ਜਾਵੇ।ਭਾਈ ਮੰਡ ਨੇ ਕਿਹਾ ਕਿ ਜਿਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਇਨਸਾਫ ਦੀ ਮੰਗ ਲਈ ਬਰਗਾੜੀ ਵਿਚ ਲਾਏ ਮੋਰਚੇ ਨੂੰ ਧੋਖੇ ਨਾਲ ਖਤਮ ਕਰਵਾਇਆ ਸੀ। ਉਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਕੁਲਬੀਰ ਸਿੰਘ ਜ਼ੀਰਾ ਨੇ ਪਿਛਲੇ ਲੰਮੇਂ ਸਮੇਂ ਤੋ ਅਕਾਲ ਤਖ਼ਤ ਸਾਹਿਬ ਵਿਖੇ ਖੜ੍ਹੇ ਹੋ ਕੇ ਬੇਅਦਬੀ ਦੇ ਇਨਸਾਫ ਵਿਚ ਦੇਰੀ ਲਈ ਸਾਰਾ ਦੋਸ਼ ਕੈਪਟਨ ’ਤੇ ਮੜ ਕੇ ਜਲਦ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ।