ਪੰਜਾਬੀਆਂ ਨੇ ਦੀਵਾਲੀ 'ਤੇ ਸੈਂਕੜੇ ਟਨ 'ਬਾਰੂਦ' ਸਾੜਿਆ
ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬੀਆਂ ਨੇ ਤੋੜੇ ਰਿਕਾਰਡ, ਉਡਾ ਦਿੱਤੇ ਕਰੋੜਾਂ
* 40 ਲੱਖ ਮੁਰਗੇ ਤੇ 75 ਕਰੋੜ ਦੀ ਸ਼ਰਾਬ ਡਕਾਰ ਗਏ ਪੰਜਾਬੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬੀ 40 ਲੱਖ ਮੁਰਗੇ ਤੇ 75 ਕਰੋੜ ਦੀ ਸ਼ਰਾਬ ਡਕਾਰ ਗਏ | ਮੱਛੀ, ਬੱਕਰੇ ਤੇ ਹੋਰ ਜਾਨਵਰਾਂ ਦੇ ਮੀਟ ਦਾ ਸੇਵਨ ਵੀ ਵੱਡੇ ਪੱਧਰ 'ਤੇ ਹੋਇਆ ਦੱਸਿਆ ਜਾ ਰਿਹਾ ਹੈ ।- ਜਾਣਕਾਰੀ ਅਨੁਸਾਰ ਪੰਜਾਬ ਦੇ ਅੰਦਰ ਸ਼ਰਾਬ ਦਾ 10 ਹਜ਼ਾਰ ਕਰੋੜ ਦਾ ਕਾਰੋਬਾਰ ਹੈ । ਦੀਵਾਲੀ ਮੌਕੇ ਦਾਰੂ ਦੇ ਸ਼ੌਕੀਨਾਂ ਨੇ ਇਕ ਦਿਨ ਵਿਚ ਹੀ 75 ਕਰੋੜ ਦੀ ਸ਼ਰਾਬ ਡਕਾਰੀ । ਬਠਿੰਡਾ ਜ਼ਿਲ੍ਹੇ ਦੇ ਵਾਸੀ 3 ਕਰੋੜ ਦੀ ਸ਼ਰਾਬ ਪੀ ਗਏ ।ਇਹ ਵੀ ਪਤਾ ਲੱਗਿਆ ਹੈ ਕਿ ਹੋਰਨਾਂ ਜ਼ਿਲ੍ਹਿਆਂ ਵਿਚ ਵੀ ਸ਼ਰਾਬ ਦੀ ਕਰੋੜਾਂ ਰੁਪਏ ਦੀ ਵਿਕਰੀ ਹੋਈ ।ਇੱਥੇ ਹੀ ਬੱਸ ਨਹੀਂ ਪੰਜਾਬੀਆਂ ਨੇ ਇਕ ਰਾਤ ਵਿਚ ਹੀ ਕਰੀਬ 40 ਲੱਖ ਦੇ ਮੁਰਗੇ ਛੱਕ ਲਏ । ਸੂਤਰਾਂ ਅਨੁਸਾਰ ਪਟਿਆਲਾ ਵਿਚ 38 ਹਜ਼ਾਰ ਮੁਰਗੇ ਝਟਕਾਏ ਗਏ ਅਤੇ ਇਸੇ ਤਰ੍ਹਾਂ ਕਰੀਬ 35 ਹਜ਼ਾਰ ਤੋਂ ਵੱਧ ਮੁਰਗੇ ਬਠਿੰਡੇ ਵਾਲੇ ਛੱਕ ਗਏ | ਇਹ ਵੀ ਕਿ ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਅੰਦਰ ਰਹਿੰਦੇ 3 ਕਰੋੜ ਪੰਜਾਬੀਆਂ 'ਚੋਂ ਤਕਰੀਬਨ 60 ਫੀਸਦੀ ਲੋਕਾਂ ਵਲੋਂ ਦੀਵਾਲੀ ਜਾਂ ਵਿਸ਼ਕਰਮਾ ਵਾਲੇ ਦਿਨ ਸ਼ਰਾਬ ਤੇ ਮੀਟ ਦਾ ਸੇਵਨ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ । ਪੰਜਾਬ ਦੇ 25 ਵੱਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਅੰਦਰ ਮੁਰਗਿਆਂ ਦੇ ਨਾਲ-ਨਾਲ ਮੱਛੀ ਦੀ ਲਾਗਤ ਕਾਫ਼ੀ ਹੋਣ ਦੇ ਚੱਲਦਿਆਂ ਬੱਕਰੇ ਦੇ ਮੀਟ ਦਾ ਵੀ ਵੱਡੇ ਪੱਧਰ 'ਤੇ ਉਪਯੋਗ ਹੋਇਆ ਦੱਸਿਆ ਜਾ ਰਿਹਾ ਹੈ ।
Comments (0)