ਬੀਬੀ ਜਗੀਰ ਕੌਰ ਨੇ ਮੋਦੀ 'ਨੂੰ ਘੇਰਿਆ

ਬੀਬੀ ਜਗੀਰ ਕੌਰ ਨੇ ਮੋਦੀ 'ਨੂੰ ਘੇਰਿਆ

  ਕਿਹਾ ਕਿ ਕੇਂਦਰ ਸਰਕਾਰ ਸ੍ਰੋਮਣੀ ਕਮੇਟੀ ਨੂੰ ਨਹੀਂ ਮੰਗਵਾਉਣ ਦੇ ਰਹੀ ਅਮਰੀਕਾ ਤੋਂ ਕੋਰੋਨਾ ਵੈਕਸੀਨ'

ਅੰਮ੍ਰਿਤਸਰ ਟਾਈਮਜ਼ ਬਿਉਰੋ

ਰੂਪਨਗਰ - ਕੋਰੋਨਾ ਦੌਰਾਨ ਸ਼੍ਰੋਮਣੀ  ਕਮੇਟੀ ਲੋਕਾਂ ਦੀ ਸੇਵਾ ਲਈ ਵੱਡਾ ਆਕਸੀਜਨ ਪਲਾਂਟ ਲਗਾਉਣ ਜਾ ਰਹੀ ਸੀ ਪਰ ਕੇਂਦਰ ਸਰਕਾਰ ਨੇ ਅੜਿੱਕਾ ਪਾ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ   ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਉਨ੍ਹਾਂ ਕਿਹਾ ਸ਼੍ਰੋਮਣੀ  ਕਮੇਟੀ ਅਮਰੀਕਾ ਤੋਂ ਦੱਸ ਲੱਖ ਦੇ ਕਰੀਬ ਕੋਰੋਨਾ ਵੈਕਸੀਨ ਮੰਗਵਾ ਕੇ ਸੰਗਤਾਂ ਦੇ ਫਰੀ ਲਗਾਉਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਇਜਾਜ਼ਤ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ  ਕਮੇਟੀ ਵੱਲੋਂ 53 ਲੱਖ ਰੁਪਏ ਖ਼ਰਚ ਕੇ 5 ਹਜ਼ਾਰ ਕੋਰੋਨਾ ਵੈਕਸੀਨ ਦੇ ਟੀਕੇ ਮੰਗਵਾਏ ਹਨ, ਜੋ ਸੰਗਤਾਂ ਦੇ ਫਰੀ ਲਗਾਏ ਜਾ ਰਹੇ ਹਨ। ਬੀਤੇ ਦਿਨੀਂ ਇਕ ਸਾਜ਼ਿਸ਼ ਦੇ ਤਹਿਤ ਗੁਰੂ ਘਰਾਂ ਦੇ ਵਿੱਚ ਅਰਦਾਸ ਤੋਂ ਇਕ ਦਿਨ ਬਾਅਦ ਹੀ ਸੌਦਾ ਸਾਧ ਰਾਮ ਰਹੀਮ ਨੂੰ ਦਿੱਤੀ ਪਰੋਲ ਉਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਇਸ ਦੇ ਚੱਲਦੇ ਸ਼੍ਰੋਮਣੀ  ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਐਡੀ ਕਿਹੜੀ ਐਮਰਜੈਂਸੀ ਸੀ, ਜੋ ਸੌਦਾ ਸਾਧ ਨੂੰ ਪੈਰੋਲ ਦੇ ਕੇ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਨਿਯਮਾਂ ਤੋਂ ਉਲਟ ਗੁਰੂ ਘਰਾਂ ਦੇ ਵਿੱਚ ਅਰਦਾਸ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਬਹੁਤ ਹੀ ਗ਼ਲਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਸਾਜ਼ਿਸ਼ ਰਚੀ ਗਈ