ਕਹਾਣੀ-ਸੰਗ੍ਰਹਿ "ਹੌਸਲੇ ਦੀ ਉਡਾਨ" ਉਪਰ ਹੋਈ ਭਰਵੀਂ ਵਿਚਾਰ -ਚਰਚਾ 

ਕਹਾਣੀ-ਸੰਗ੍ਰਹਿ

 ਅੰਮ੍ਰਿਤਸਰ ਟਾਈਮਜ਼ ਬਿਉਰੋ

ਅਮ੍ਰਿਤਸਰ   (ਦੀਪ ਦੇਵਿੰਦਰ ਸਿੰਘ) -, ਜਨਵਾਦੀ ਲੇਖਕ ਸੰਘ ਅਤੇ ਕਹਾਣੀ ਮੰਚ ਅਮ੍ਰਿਤਸਰ ਵਲੋਂ ਨਾਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਪੰਜਾਬੀ ਸਾਹਿਤਕਾਰਾ ਸਿਮਰਜੀਤ ਸਿਮਰ ਦੀ ਨਵ ਪ੍ਰਕਾਸਿਤ ਕਥਾ ਪੁਸਤਕ "ਹੌਸਲੇ ਦੀ ਉਡਾਨ" ਉਪਰ ਵਿਚਾਰ ਚਰਚਾ ਕਰਵਾਈ ਗਈ। ਸਥਾਨਕ ਖੈਬਰ ਹੋਟਲ ਵਿਖੇ ਹੋਏ ਇਸ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਸ਼ਾਇਰ ਦੇਵ ਦਰਦ ਨੇ ਸਮਾਗਮ ਨੂੰ ਤਰਤੀਬ ਦਿੱਤੀ। ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਚਰਚਾ ਅਧੀਨ  ਪੁਸਤਕ ਬਾਰੇ ਜਾਣਕਾਰੀ ਦੇਂਦਿਆ ਦੱਸਿਆ ਕਿ  ਬੇਸ਼ੱਕ ਦੁਨੀਆਂ ਬੇਸ਼ੁਮਰ ਤਰੱਕੀ ਕਰ ਗਈ ਹੈ ਪਰ ਸਮਾਜ ਦਾ ਘੇਰਾ ਹੋਰ ਤੰਗ ਹੋਇਆ ਹੈ ,ਪੁਸਤਕ ਵਿਚਲੀਆਂ ਕਹਾਣੀਆਂ ਇਹਨਾਂ ਤੰਗ ਘੇਰਿਆਂ ਦੀ ਨਿਸਾਨ ਦੇਹੀ ਕਰਦੀਆਂ ਹਨ। ਪ੍ਰੋ ਮਧੂ ਸ਼ਰਮਾ ਅਤੇ ਡਾ ਹੀਰਾ ਸਿੰਘ ਨੇ ਪੁਸਤਕ ਬਾਰੇ ਪਰਚੇ ਪੜ੍ਹਦਿਆਂ ਰਾਏ ਉਸਾਰੀ ਕਿ ਕਹਾਣੀਕਾਰਾ ਪੁਰਾਣੇ ਵੇਲਿਆਂ ਦਾ ਵਿਗੋਚਾ ਅਤੇ ਝੋਰੇ ਦੀਆਂ ਕਹਾਣੀਆਂ ਲਿਖਦਿਆਂ ਮਾਨਵੀ ਸਰੋਕਾਰਾਂ ਦੀ ਗੱਲ ਕਰਦੀ ਹੈ। ਡਾ ਅਰਵਿੰਦਰ ਕੌਰ ਧਾਲੀਵਾਲ ਅਤੇ ਡਾ ਸੀਮਾ ਗਰੇਵਾਲ ਨੇ ਪੁਸਤਕ ਵਿਚਲੀਆਂ ਕਈ ਕਹਾਣੀਆਂ ਦੀ ਤਕਨੀਕੀ ਜੁਗਤਾਂ ਬਾਰੇ ਗਲ ਕਰਦਿਆਂ ਕਿਹਾ ਕਿ ਲੇਖਕਾ ਕੋਲ ਗਹਿਰਾ ਅਨੁਭਵ ਹੈ। 

ਡਾ ਜਗਦੀਸ਼ ਸਚਦੇਵਾ, ਡਾ ਸੁਖਬੀਰ ਸਿੰਘ ਅਤੇ ਡਾ ਅਮ੍ਰਿਤਪਾਲ ਕੌਰ ਨੇ ਵਧਾਈ ਦੇਂਦਿਆ ਕਿਹਾ ਕਿ ਅਜਿਹੀਆਂ ਪੁਸਤਕਾਂ ਲੇਖਕ ਅਤੇ ਪਾਠਕ ਵਿਚ ਗਹਿਰਾ ਸੰਵਾਦ ਛੇੜਦੀਆਂ ਹਨ।ਸੈਲਿੰਦਰਜੀਤ ਰਾਜਨ, ਨਿਰਮਲ ਅਰਪਣ, ਹਰਭਜਨ ਖੇਮਕਰਨੀ, ਸੁਰਿੰਦਰ ਚੋਹਕਾ, ਹਰਮੀਤ ਆਰਟਿਸਟ ਅਤੇ ਮਲਵਿੰਦਰ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਸਮਾਗਮ ਦੀ ਸਰਾਨਹਾ ਕੀਤੀ। ਸਿਮਰਜੀਤ ਸਿਮਰ ਅਤੇ ਜਗੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸੁਮੀਤ ਸਿੰਘ, ਮਨਮੋਹਨ ਢਿੱਲੋਂ, ਡਾ ਕਸ਼ਮੀਰ ਸਿੰਘ, ਡਾ ਮੋਹਨ, ਕੁਲਦੀਪ ਦਰਾਜਕੇ, ਮਨਮੋਹਨ ਬਾਸਰਕੇ, ਮਖਣ ਭੈਣੀਵਾਲਾ, ਮਨਜੀਤ ਸਿੰਘ ਵਸੀ,ਸਕਤਰ ਪੁਰੇਵਾਲ, ਸੁਰਿੰਦਰ ਖਿਲਚੀਆਂ, ਐਡਵੋਕੇਟ ਵਿਸ਼ਾਲ , ਕੁਲਵੰਤ ਸਿੰਘ ਅਣਖੀ ,ਬਲਵਿੰਦਰ ਝਬਾਲ, ਰਾਜਵੰਤ ਬਾਜਵਾ, ਕੁਲਦੀਪ ਸਿੰਘ ਅਜਾਦ ਬੁੱਕ ਡਾ ਆਤਮਜੀਤ ਕੌਰ, ਡਾ ਜਗਦੀਪ ਸਿੰਘ, ਜਸਪਾਲ ਸਿੰਘ ਢਿੱਲੋਂ, ਡਾ ਪਰਮਜੀਤ ਸਿੰਘ ਰੰਧਾਵਾ, ਹੈੱਡ ਮਾਸਟਰ ਸਤਨਾਮ ਸਿੰਘ ਪਾਖਰਪੁਰਾ, ਬਲਬੀਰ ਸਿੰਘ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਹਿਤ ਪ੍ਰੇਮੀ ਹਾਜ਼ਰ ਸਨ।