ਬਹਿਬਲ ਕਲਾਂ ਗੋਲੀ ਕਾਂਡ 'ਚ ਗ੍ਰਿਫਤਾਰ ਬਰਾੜ ਅਤੇ ਬਾਂਸਲ ਨੂੰ ਜ਼ਮਾਨਤ ਮਿਲੀ

ਬਹਿਬਲ ਕਲਾਂ ਗੋਲੀ ਕਾਂਡ 'ਚ ਗ੍ਰਿਫਤਾਰ ਬਰਾੜ ਅਤੇ ਬਾਂਸਲ ਨੂੰ ਜ਼ਮਾਨਤ ਮਿਲੀ
ਪੁਲੀਸ ਹਿਰਾਸਤ ਵਿੱਚ ਸੁਹੇਲ ਬਰਾੜ

ਅੰਮ੍ਰਿਤਸਰ ਟਾਈਮਜ਼ ਬਿਊਰੋ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ 'ਤੇ ਬਹਿਬਲ ਕਲਾਂ ਪਿੰਡ ਵਿਖੇ ਗੋਲੀ ਚਲਾਉਣ ਦੇ ਮਾਮਲੇ 'ਚ ਤਿੰਨ ਮਹੀਨੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਸੁਹੇਲ ਬਰਾੜ ਅਤੇ ਪੰਕਜ ਮੋਟਰ ਦੇ ਮਾਲਕ ਪੰਕਜ ਬਾਂਸਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

ਦੱਸ ਦਈਏ ਕਿ ਇਹਨਾਂ 'ਤੇ ਦੋਸ਼ ਹਨ ਕਿ ਇਹਨਾਂ ਨੇ ਪੁਲਸ ਵੱਲੋਂ ਘੜੀ ਗਈ ਸਾਜਿਸ਼ ਵਿਚ ਹਿੱਸਾ ਪਾਇਆ। ਦਰਅਸਲ ਪੁਲਸ ਨੇ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਝੂਠੀ ਕਹਾਣੀ ਘੜੀ ਸੀ ਕਿ ਸਿੱਖ ਸੰਗਤਾਂ ਨੇ ਪੁਲਸ 'ਤੇ ਪਹਿਲਾਂ ਹਮਲਾ ਕੀਤਾ ਜਿਸ ਵਿਚ ਪੁਲਸ ਦੀ ਜਿਪਸੀ 'ਤੇ ਗੋਲੀਆਂ ਮਾਰੀਆਂ ਗਈਆਂ ਦਿਖਾਈਆਂ ਗਈਆਂ ਸੀ।

ਇਨ੍ਹਾਂ ਦੋਹਾਂ ਉੱਪਰ ਬਹਿਬਲ ਗੋਲੀ ਕਾਂਡ ਤੋਂ ਬਾਅਦ ਸਿੱਖ ਸੰਗਤਾਂ ਅਤੇ ਧਰਨਾਕਾਰੀਆਂ ਨੂੰ ਝੂਠੇ ਕੇਸ ਵਿਚ ਫਸਾਉਣ ਲਈ ਪੁਲੀਸ ਦਾ ਸਾਥ ਦੇਣ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।